ਅੰਮ੍ਰਿਤਸਰ ‘ਚ ਸ਼ਾਮ 4 :19 ਮਿੰਟ ‘ਤੇ ਸਭ ਤੋਂ ਪਹਿਲਾਂ ਵੇਖਿਆ ਗਿਆ ਸੂਰਜ ਗ੍ਰਹਿਣ

0
460

ਅੰਮ੍ਰਿਤਸਰ। ਜਿੱਥੇ ਦੇਸ਼ ਭਰ ਵਿੱਚ ਅੱਜ ਸੂਰਜ ਗ੍ਰਹਿਣ ਲੱਗਾ ਹੋਇਆ ਹੈ, ਉੱਥੇ ਅੰਮ੍ਰਿਤਸਰ ਵਿੱਚ ਵੀ ਅੱਜ ਇਸ ਦਾ ਅਸਰ ਵੇਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਇਸ ਦਾ ਅਸਰ ਸ਼ਾਮ ਨੂੰ 4:19 ਵਜੇ ਵੇਖਣ ਨੂੰ ਮਿਲਿਆ। ਇਹ ਸੂਰਜ ਗ੍ਰਹਿਣ ਸ਼ਾਮ ਦੇ 6:15 ਵਜੇ ਤਕ ਰਹੇਗਾ। ਇਸ ਮੌਕੇ ਅੰਮ੍ਰਿਤਸਰ ਵਾਸੀ ਪਰਮਜੀਤ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਹ ਇਕ ਦੁਰਲਭ ਗ੍ਰਹਿ ਹੈ, ਜੋ ਪੰਜਾਬ ਦੀ ਗੁਰੂ ਨਗਰੀ ‘ਚ ਪਹਿਲੀ ਵਾਰ ਲੱਗਾ ਹੈ।

ਉਨ੍ਹਾਂ ਦੱਸਿਆ ਕਿ ਸੂਰਜ ਗ੍ਰਹਿਣ ਵੇਲੇ ਮੰਦਿਰਾਂ ਦੇ ਕਪਾਟ ਬੰਦ ਰਹਿੰਦੇ ਹਨ। ਖਾਣ ਪਾਣ ਤੇ ਸੂਤਕ ਪਾਤਕ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਖਾਸ ਕਰਕੇ ਗਰਭਵਤੀ ਔਰਤਾਂ ਨੂੰ ਸੂਰਜ ਗ੍ਰਹਿਣ ਵੇਲੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਦੋਂ ਸੂਰਜ ਗ੍ਰਹਿਣ ਖਤਮ ਹੁੰਦਾ ਹੈ ਅਤੇ ਉਸ ਤੋਂ ਬਾਅਦ ਲੋਕ ਪਵਿੱਤਰ ਜਲ ਨਾਲ ਇਸ਼ਨਾਨ ਕਰਕੇ ਫਿਰ ਪਾਠ ਪੂਜਾ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਸੂਰਜ ਗ੍ਰਹਿਣ ਵਿੱਚ ਕੋਈ ਪੂਜਾ ਪਾਠ ਨਹੀਂ ਕੀਤਾ ਜਾਂਦਾ, ਕਿਉਂਕਿ ਇਸ ਵਕਤ ਮੰਦਰ ਦੇ ਕਪਾਟ ਵੀ ਬੰਦ ਹੁੰਦੇ ਹਨ। ਇਹ ਤੇਰਾਂ ਸੌ ਸਾਲ ਬਾਅਦ ਵੇਖਣ ਨੂੰ ਨਜ਼ਰ ਆਇਆ ਹੈ। ਸੂਰਜ ਗ੍ਰਹਿਣ ਤੋਂ ਬਾਅਦ ਲੋਕ ਦਾਨ ਵੀ ਕਰਦੇ ਹਨ। ਇਹ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਵੇਖਿਆ ਗਿਆ ਹੈ। ਲੋਕ ਐਕਸਰਿਆਂ ਦੇ ਨਾਲ ਸੂਰਜ ਗ੍ਰਹਿਣ ਨੂੰ ਵੇਖਦੇ ਹਨ ਤੇ ਕਈ ਦੂਰਬੀਨਾਂ ਨਾਲ ਵੇਖ ਰਹੇ ਹਨ।