ਜਲੰਧਰ ਜ਼ਿਲ੍ਹੇ ਦੇ 41 ਪ੍ਰਾਈਵੇਟ ਹਸਪਤਾਲਾਂ ’ਚ ਲੱਗ ਰਹੇ ਕੋਰੋਨਾ ਟੀਕੇ, 250 ਰੁਪਏ ਹੈ ਫੀਸ

0
289

ਜਲੰਧਰ | ਪੂਰੇ ਜਲੰਧਰ ਜ਼ਿਲ੍ਹੇ ਵਿੱਚ 41 ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਕੋਰੋਨਾ ਵੈਕਸੀਨ ਲਗਵਾਉਣੀ ਚਾਹੀਦੀ ਹੈ।

ਪ੍ਰਮੁੱਖ ਸਕੱਤਰ ਸਿਹਤ ਨਾਲ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 34352 ਯੋਗ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਇਨ੍ਹਾਂ ਵਿੱਚ 15117 ਸਿਹਤ ਵਰਕਰ ਅਤੇ 12294 ਮੋਹਰਲੀ ਕਤਾਰ ਦੇ ਵਰਕਰ ਅਤੇ 941 ਉਹ ਵਿਅਕਤੀ ਜਿਨਾਂ ਦੀ ਉਮਰ 45 ਤੋਂ 59 ਸਾਲ ਹੈ। ਇਸ ਵਿੱਚ 6000 ਬਜ਼ੁਰਗ ਸ਼ਾਮਿਲ ਹਨ। ਇਨ੍ਹਾਂ 34352 ਲਾਭਪਾਤਰੀਆਂ ਵਿਚੋਂ 5967 ਸਿਹਤ ਵਰਕਰਾਂ ਅਤੇ 1199 ਮੋਹਰਲੀ ਕਤਾਰ ਦੇ ਵਰਕਰਾਂ ਨੂੰ ਦੂਜੀ ਖ਼ੁਰਾਕ ਦਾ ਟੀਕਾ ਲਗਾਇਆ ਜਾ ਚੁੱਕਾ ਹੈ।

ਇਨ੍ਹਾਂ ਹਸਪਤਾਲਾਂ ਵਿੱਚ ਲੱਗ ਰਿਹਾ ਟੀਕਾ

  • ਅਕਾਲ ਹਸਪਤਾਲ
  • ਐਨ.ਐਚ.ਐਸ.
  • ਘਈ
  • ਡੀ.ਐਮ.ਸੀ.
  • ਸਿੱਕਾ
  • ਵੇਦਾਂਤਾ
  • ਸ੍ਰੀਮਨ
  • ਅੰਕੁਰ
  • ਸੈਂਟਰਲ
  • ਇੰਨੋਸੈਂਟ
  • ਨਿਊ ਰੂਬੀ
  • ਪਿਮਸ
  • ਆਸਥਾ
  • ਸੈਕਰਡ ਹਾਰਟ
  • ਗਲੋਬਲ
  • ਪਟੇਲ
  • ਥਿੰਦ ਆਈ
  • ਜੈਨਸਿਸ
  • ਗੋਇਲ
  • ਮੱਕੜ
  • ਮਿਗਲਾਨੀ
  • ਦੁਆਬਾ
  • ਰਣਜੀਤ
  • ਅਮਰ
  • ਜੰਮੂ
  • ਆਰ.ਐਸ.ਗਾਂਧੀ
  • ਅਗਰਵਾਲ ਗਟ ਅਤੇ ਲੀਵਰ
  • ਅਰਮਾਨ ਮਿੱਠਾਪੁਰ
  • ਕਮਲ
  • ਮਾਨ ਮੈਡੀਸਿਟੀ
  • ਐਚ.ਪੀ. ਆਰਥੋ
  • ਅਟਲਿਸ
  • ਸਟਾਰ
  • ਕਮਲ ਮਲਟੀ ਸਪੈਸ਼ਿਲਟੀ
  • ਜੋਸ਼ੀ
  • ਡਾ. ਅਮਿਤ ਜੈਨ
  • ਪਸਰੀਚਾ
  • ਇੰਡੀਆ ਕਿਡਨੀ
  • ਅਪੈਕਸ
  • ਅਰਮਾਨ ਟਾਂਡਾ ਰੋਡ

ਡੀਸੀ ਨੇ ਦੱਸਿਆ ਕਿ ਯੋਗ ਲਾਭਪਾਤਰੀ 250 ਰੁਪਏ ਦੀ ਕੀਮਤ ’ਤੇ ਇਨਾਂ ਹਸਪਤਾਲਾਂ ਵਿਚੋਂ ਕੋਵਿਡ ਵੈਕਸੀਨ ਦਾ ਟੀਕਾ ਲਗਾ ਸਕਦੇ ਹਨ। ਹੁਣ 12 ਸਰਕਾਰੀ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ, ਕਮਿਊਨਟੀ ਸਿਹਤ ਕੇਂਦਰਾਂ ਅਤੇ ਸਬ ਡਵੀਜ਼ਨਲ ਹਸਪਤਾਲਾਂ ਵਲੋਂ ਵੀ ਸੋਮਵਾਰ ਤੋਂ ਕੋਵਿਡ ਵੈਕਸੀਨ ਦਾ ਟੀਕਾ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

60 ਸਾਲ ਅਤੇ 45 ਤੋਂ 59 ਸਾਲ ਦੇ ਵਿਅਕਤੀ ਜੋ ਦੂਜੀਆਂ ਬਿਮਾਰੀਆਂ ਤੋਂ ਪੀੜਤ ਹਨ ਤੀਜੇ ਪੜਾਅ ਅਧੀਨ ਕੋਵਿਡ ਵੈਕਸੀਨ ਲਗਾਉਣ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨ ਕੋਰੋਨਾ ਵਾਇਰਸ ਤੋਂ ਬਚਾਅ ਨੂੰ ਯਕੀਨੀ ਬਣਾਉਂਦੀ ਹੈ, ਇਸ ਲਈ ਯੋਗ ਲਾਭਪਾਤਰੀਆਂ ਨੂੰ ਇਹ ਵੈਕਸੀਨ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲhttps://t.me/Jalandharbulletinਜੁੜਿਆ ਜਾ ਸਕਦਾ ਹੈ।