ਗੁਰਦਾਸਪੁਰ | ਇਥੇ ਇਕ ਕਿਸਾਨ ਦੇ ਕਰੋੜਪਤੀ ਬਣਨ ਦੀ ਖਬਰ ਸਾਹਮਣੇ ਆਈ ਹੈ। ਨਾਗਾਲੈਂਡ ਸਟੇਟ ਲਾਟਰੀ ਦਾ ਡਰਾਅ 24 ਜੂਨ 2023 ਨੂੰ ਕੱਢਿਆ ਗਿਆ, ਜਿਸ ਦਾ ਪਹਿਲਾ ਇਨਾਮ ਧਿਆਨਪੁਰ ਖੇਤਰ ਦੇ ਵਸਨੀਕ ਸਲਵਿੰਦਰ ਕੁਮਾਰ ਨੇ ਜਿੱਤਿਆ। ਇਹ ਲਾਟਰੀ ਪਠਾਨਕੋਟ ਦੀ ਸਟਾਕਿਸਟ ਬਿੱਲਾ ਲਾਟਰੀ ਏਜੰਸੀ ਤੋਂ ਖਰੀਦੀ ਗਈ, ਜਿਸਦਾ ਟਿਕਟ ਨੰਬਰ 311740 ਹੈ।
ਸਲਵਿੰਦਰ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਮਨੀਕਰਨ ਸਾਹਿਬ ਤੋਂ ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਜਦੋਂ ਉਸ ਦੇ ਬੱਚਿਆਂ ਨੇ ਉਸ ਨੂੰ ਲਾਟਰੀ ਦੀ ਟਿਕਟ ਖਰੀਦਣ ਲਈ ਕਿਹਾ, ਜੋ ਉਸ ਨੇ ਪਠਾਨਕੋਟ ਸਥਿਤ ਬਿੱਲਾ ਲਾਟਰੀ ਏਜੰਸੀ ਤੋਂ ਖਰੀਦੀ ਸੀ। ਪਹਿਲਾ ਇਨਾਮ ਜਿੱਤਣ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਬਹੁਤ ਖੁਸ਼ ਹਨ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ