ਸੜਕ ਹਾਦਸੇ ‘ਚ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਨਾਲ ਪਰਿਵਾਰ ਗਹਿਰੇ ਸਦਮਾ ਵਿੱਚ

0
1237

ਸਰਦੂਲਗੜ੍ਹ | ਸਿਰਸਾ-ਮਾਨਸਾ ਮੇਨ ਰੋਡ ‘ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਉਦੇ ਉੱਪਲ (10) ਪੁੱਤਰ ਰਮੇਸ਼ ਕੁਮਾਰ ਵਜੋਂ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੂਰੇ ਸ਼ਹਿਰ ‘ਚ ਸੋਗ ਦਾ ਮਾਹੌਲ ਹੈ।

ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਬੱਚਾ ਸਿਰਸਾ-ਮਾਨਸਾ ਰੋਡ ਦੇ ਕਿਨਾਰੇ ਕੱਚੀ ਥਾਂ ‘ਤੇ ਸਾਈਕਲ ਲੈ ਕੇ ਖੜ੍ਹਾ ਸੀ। ਮਾਨਸਾ ਵੱਲੋਂ ਆਈ ਤੇਜ਼ ਰਫਤਾਰ ਪਿਕਅਪ ਜੀਪ ਨੇ ਬੱਚੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ 3 ਭੈਣਾਂ ਦਾ ਇਕਲੌਤਾ ਸਭ ਤੋਂ ਛੋਟਾ ਭਰਾ ਸੀ, ਜਿਸ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ।

ਜਾਂਚ ਅਧਿਕਾਰੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਵਾਹਨ ਚਾਲਕ ਜੰਗੀਰ ਸਿੰਘ ਵਾਸੀ ਹਰੀਪੁਰ (ਹਰਿਆਣਾ) ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)