ਜਲੰਧਰ ‘ਚ ਪੁਲਿਸ ਚੌਂਕੀ ਦੇ ਬਾਹਰੋਂ ਪੂਰੀ ਦੀ ਪੂਰੀ ਬੱਸ ਚੋਰੀ

0
1779

ਜਲੰਧਰ | ਪੁਲਿਸ ਦੀ ਚੌਂਕੀ ਦੇ ਬਾਹਰੋ ਪੂਰੀ ਦੀ ਪੂਰੀ ਬੱਸ ਚੋਰੀ ਹੋ ਜਾਵੇ ਅਜਿਹੀ ਖਬਰ ਤੁਸੀਂ ਸ਼ਾਇਦ ਹੀ ਕਦੇ ਪੜ੍ਹੀ ਜਾਂ ਸੁਣੀ ਹੋਣੀ ਹੈ। ਪਰ ਇਹ ਖਬਰ 100 ਫੀਸਦੀ ਸੱਚ ਹੈ ਅਤੇ ਜਲੰਧਰ ਦੇ ਬੱਸ ਅੱਡੇ ਦੇ ਅੰਦਰ ਹੀ ਬਣੀ ਪੁਲਿਸ ਚੌਕੀ ਦੀ ਹੈ।

ਸੂਬੇ ਦੇ ਖਾਸ ਸ਼ਹਿਰ ਜਲੰਧਰ ‘ਚ ਬਣੇ ਬੱਸ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਇੰਟਰ ਸਟੇਟ ਬੱਸ ਅੱਡਾ ਹੈ। ਬੱਸ ਅੱਡੇ ਦੇ ਅੰਦਰ ਹੀ ਪੁਲਿਸ ਚੌਂਕੀ ਵੀ ਬਣੀ ਹੈ।

ਜਾਣਕਾਰੀ ਮੁਤਾਬਿਕ ਸੋਮਵਾਰ ਨੂੰ ਆਜਾਦ ਕੰਪਨੀ ਦੀ ਬੱਸ ਅੱਡੇ ਅੰਦਰ ਕਰੀਬ 5.50 ਵਜੇ ਪਹੁੰਚੀ ਅਤੇ ਹੁਸ਼ਿਆਰਪੁਰ ਕਾਉਂਟਰ ‘ਤੇ ਖੜ੍ਹੀ ਹੋਈ। ਬੱਸ ਆਪਣੇ ਟਾਇਮ ਤੋਂ ਪਹਿਲਾਂ ਹੀ ਉੱਥੋਂ ਗਾਇਬ ਹੋ ਗਈ।

ਜਲੰਧਰ ਦੀ ਪੁਲਿਸ ਨੇ ਥਾਣਾ 6 ਵਿੱਚ ਬੱਸ ਚੋਰੀ ਹੋਣ ਦੀ ਐਫਆਈਆਰ ਦਰਜ ਕਰ ਲਈ ਹੈ। ਐਸਐਚਓ ਸੁਰਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਰਹੇ ਹਾਂ। ਸੀਸੀਟੀਵੀ ਤੋਂ ਸੁਰਾਗ ਮਿਲ ਸਕਦੇ ਹਨ।

ਬੱਸ ਚੋਰੀ ਦੀ ਇਸ ਘਟਨਾ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ…