ਬਿਜਲੀ ਵਿਭਾਗ ਨੇ ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

0
763

ਜਲੰਧਰ। ਉਪ ਮੁੱਖ ਇੰਜੀਨੀਅਰ/ਟੈਕ ਟੂ ਡਾਇਰੈਕਟਰ ਪ੍ਰਬੰਧਕੀ ਇੰਜੀ. ਸੁਖਵਿੰਦਰ ਸਿੰਘ ਪੀਐਸਪੀਸੀਐੱਲ ਪਟਿਆਲਾ ਤੇ ਨਿਗਰਾਨ ਇੰਜੀਨੀਅਰ/ਹੈੱਡ-ਕੁ-ਕਮ ਪ੍ਰਬੰਧਕੀ, ਇੰਜੀਨੀਅਰ ਬਲਵਿੰਦਰ ਪਾਲ ਸਿੰਘ (ਉਤਰੀ ਜੋਨ) ਜਲੰਧਰ ਵਲੋਂ ਸ਼ੁੱਕਰਵਾਰ ਨੂੰ  ਪੀਐਸਪੀਸੀਐੱਲ ਉਤਰ ਜੋਨ ਜਲੰਧਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸਦਾ ਉਦੇਸ਼ ਪੈਨਸ਼ਨ ਕੇਸਾਂ ਦੇ ਨਾਲ ਨਾਲ ਸ਼ਿਕਾਇਤਾਂ ਦਾ ਰੀਵਿਊ ਕਰਨਾ ਵੀ ਸੀ।

ਇਸ ਮੌਕੇ ਇੰਜੀਨੀਅਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੀਐਸਪੀਸੀਐੱਲ ਦੇ ਪੈਨਸ਼ਨਰਾਂ ਨਾਲ ਜੁੜੇ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤਾਂ ਜੋ ਉਨ੍ਹਾਂ ਮੁਲਾਜਮਾਂ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਦੇ ਲਾਭ ਸਮੇਂ ਸਿਰ ਮਿਲ ਸਕਣ। ਉਨ੍ਹਾਂ ਕਿਹਾ ਕਿ ਇਕ ਜੁਲਾਈ 2022 ਤੋਂ 30 ਜੂਨ 2023 ਤੱਕ ਲਗਭਗ 2300 ਮੁਲਾਜ਼ਮ ਜੋ, ਰਿਟਾਇਰ  ਹੋ ਰਹੇ ਹਨ, ਨਾਲ ਜੁੜੇ ਕੇਸਾਂ ਉਤੇ ਵੀ ਵਿਚਾਰ ਕੀਤਾ ਗਿਆ।

ਇੰਜੀ. ਸੁਖਵਿੰਦਰ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੀ ਸਹੂਲਤ ਵਾਸਤੇ ਪੀਐਸਪੀਸੀਐੱਲ ਨੇ ਪੈਨਸ਼ਨ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 9646115517 ਉਤੇ ਕਿਸੇ ਵੀ ਕੰਮਕਾਜੀ ਦਿਨ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਨਿਸ਼ੀ ਰਾਣੀ/ਡਿਪਟੀ ਸਕੱਤਰ (ਪੀ ਐਂਡ ਆਰ), ਰਾਜੀਵ ਕੁਮਾਰ ਸਿੰਗਲਾ/ਡਿਪਟੀ ਸਕੱਤਰ (ਸ਼ਿਕਾਇਤਾਂ), ਇੰਜੀ. ਰੁਪਿੰਦਰ ਪਾਲ ਆਦਿ ਹਾਜ਼ਰ ਸਨ।