ਸ਼ਰਾਬੀ ਪੁੱਤ ਨੇ ਮਾਂ-ਪਿਓ ਦੀ ਕਹੀ ਮਾਰ ਕੇ ਕੀਤੀ ਹੱਤਿਆ, ਨੂੰਹ-ਪੁੱਤ ਦੀ ਲੜਾਈ ‘ਚ ਦਖਲ ਦੇਣਾ ਬਜ਼ੁਰਗ ਜੋੜੇ ਨੂੰ ਪਿਆ ਮਹਿੰਗਾ

0
1876

ਅਯੁੱਧਿਆ : ਇਨਾਇਤਨਗਰ ਦੇ ਪਿੰਡ ਸਾਗਰ ਪੱਤੀ ‘ਚ ਕਰਵਾ ਚੌਥ ਵਾਲੇ ਦਿਨ ਸ਼ਰਾਬ ਦੇ ਨਸ਼ੇ ‘ਚ ਘਰ ਪਹੁੰਚੇ ਬੇਟੇ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਆਪਣੇ ਮਾਤਾ-ਪਿਤਾ ਦਾ ਕਹੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਪੁੱਤਰ ਮੌਕੇ ਤੋਂ ਫ਼ਰਾਰ ਹੋ ਗਿਆ।

ਘਟਨਾ ਬੁੱਧਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਸ਼ਰਾਬੀ ਨੌਜਵਾਨ ਜਦੋਂ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਨਾਲ ਲੜਾਈ ਹੋ ਗਈ। ਪਤਨੀ ਨੇ ਕਰਵਾ ਚੌਥ ਵਰਤ ਰੱਖਣ ਦੀ ਗੱਲ ਕਹੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਵਧ ਗਿਆ। ਪਤਨੀ ਨਾਲ ਲੜਾਈ ਹੁੰਦੀ ਦੇਖ ਮਾਤਾ-ਪਿਤਾ ਨੇ ਦਖ਼ਲ ਦਿੱਤਾ ਅਤੇ ਸ਼ਰਾਬੀ ਬੇਟਾ ਪਰੇਸ਼ਾਨ ਹੋ ਗਿਆ। ਉਸ ਨੇ ਆਪਣੇ ਮਾਤਾ-ਪਿਤਾ ‘ਤੇ ਕਹੀ ਨਾਲ ਹਮਲਾ ਕਰ ਦਿੱਤਾ। ਜਿਸ ‘ਚ ਦੋਵੇਂ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਗੰਭੀਰ ਹਾਲਤ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।