ਡਰਾਈਵਰ ਸ਼ੀਸ਼ੇ ‘ਚ ਪਿੱਛੇ ਬੈਠੀਆਂ ਕੁੜੀਆਂ ਨੂੰ ਵੇਖ ਰਿਹਾ ਸੀ, ਗੱਡੀ ਡਿਵਾਈਡਰ ਨਾਲ ਟਕਰਾਈ, ਡਾਂਸਰ ਦੀ ਮੌਤ, 3 ਜ਼ਖਮੀ

0
1110

ਫਗਵਾੜਾ ਦੀ ਅਮਨ ਪਹਿਲੀ ਵਾਰ ਗਈ ਸੀ ਵਿਆਹ ‘ਚ ਪ੍ਰਫਾਰਮ ਕਰਨ

ਜਲੰਧਰ | ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਭੋਗਪੁਰ ਨੇੜੇ ਦੇਰ ਰਾਤ ਡਰਾਈਵਰ ਨੇ ਗੱਡੀ ਨੂੰ ਡਿਵਾਈਡਰ ‘ਚ ਠੋਕ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਸ਼ੇ ‘ਚ ਧੁੱਤ ਡਰਾਈਵਰ ਗੱਡੀ ਦੀ ਪਿਛਲੀ ਸੀਟ ‘ਤੇ ਬੈਠੀਆਂ ਡਾਂਸਰਾਂ ਨੂੰ ਸ਼ੀਸ਼ੇ ‘ਚ ਵੇਖ ਰਿਹਾ ਸੀ। ਹਾਦਸੇ ਵਿੱਚ ਅਮਨ ਕੌਰ ਨਾਂ ਦੀ ਡਾਂਸਰ ਦੀ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਜ਼ਖਮੀ ਹੋ ਗਈਆਂ।

ਤਿੰਨਾਂ ਨੂੰ ਜਲੰਧਰ ਦੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਪਿਮਸ) ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਆਰੋਪ ਹੈ ਕਿ ਪੁਲਿਸ ਨੇ ਗੱਡੀ ਦੇ ਡਰਾਈਵਰ ਨੂੰ ਫੜ ਤਾਂ ਲਿਆ ਪਰ ਰਾਤ ਨੂੰ ਛੱਡ ਦਿੱਤਾ।

ਹਸਪਤਾਲ ਪੁੱਜੇ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੜਕੀਆਂ ਜਲੰਧਰ ਦੇ ਇਕ ਭੰਗੜਾ ਗਰੁੱਪ ਨਾਲ ਗੁਰਦਾਸਪੁਰ ਵਿੱਚ ਵਿਆਹ ਸਮਾਗਮ ਕਰਨ ਲਈ ਗਈਆਂ ਸਨ।

ਪ੍ਰੋਗਰਾਮ ਤੋਂ ਬਾਅਦ ਲੜਕੀਆਂ ਨੇ ਵਾਪਸ ਜਲੰਧਰ ਆਉਣਾ ਸੀ ਤੇ ਇਸ ਦੇ ਲਈ ਭੰਗੜਾ ਗਰੁੱਪ ਦੇ ਪ੍ਰਬੰਧਕਾਂ ਨੇ ਅਸ਼ੋਕ ਨਾਂ ਦੇ ਵਿਅਕਤੀ ਦੀ ਗੱਡੀ ਬੁੱਕ ਕਰਵਾਈ ਸੀ।

ਦੇਰ ਰਾਤ ਵਿਆਹ ਸਮਾਗਮ ਤੋਂ ਬਾਅਦ ਜਦੋਂ ਲੜਕੀਆਂ ਜਲੰਧਰ ਲਈ ਰਵਾਨਾ ਹੋਈਆਂ ਤਾਂ ਡਰਾਈਵਰ ਅਸ਼ੋਕ ਨਸ਼ੇ ਵਿੱਚ ਸੀ। ਡਰਾਈਵਰ ਹਾਈਵੇਅ ‘ਤੇ ਸਾਹਮਣੇ ਦੇਖਣ ਦੀ ਬਜਾਏ ਸ਼ੀਸ਼ੇ ‘ਚ ਪਿਛਲੀ ਸੀਟ ‘ਤੇ ਬੈਠੀਆਂ ਕੁੜੀਆਂ ਵੱਲ ਵਾਰ-ਵਾਰ ਝਾਕ ਰਿਹਾ ਸੀ।

ਲੜਕੀਆਂ ਨੇ ਕਈ ਵਾਰ ਉਸ ਨੂੰ ਸਾਹਮਣੇ ਦੇਖ ਕੇ ਠੀਕ ਢੰਗ ਨਾਲ ਗੱਡੀ ਚਲਾਉਣ ਲਈ ਕਿਹਾ ਪਰ ਅਸ਼ੋਕ ਨਹੀਂ ਮੰਨਿਆ। ਗੱਡੀ ਓਵਰ ਸਪੀਡ ਸੀ। ਭੋਗਪੁਰ ਨੇੜੇ ਅਸ਼ੋਕ ਨੇ ਕੰਟਰੋਲ ਗੁਆ ਦਿੱਤਾ ਤੇ ਕਾਰ ਡਿਵਾਈਡਰ ਨਾਲ ਜਾ ਟਕਰਾਈ।

ਇਸ ਹਾਦਸੇ ਵਿੱਚ ਫਗਵਾੜਾ ਦੀ ਰਹਿਣ ਵਾਲੀ ਅਮਨ ਕੌਰ ਨਾਂ ਦੀ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਜਲੰਧਰ ਦੀ ਸੋਨੀਆ ਦੀ ਲੱਤ ਟੁੱਟ ਗਈ। ਇਨ੍ਹਾਂ ਤੋਂ ਇਲਾਵਾ ਟਵਿੰਕਲ ਤੇ ਸ਼ਾਲੂ ਦੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਡਾਕਟਰਾਂ ਮੁਤਾਬਕ ਸੋਮਵਾਰ ਨੂੰ ਸੋਨੀਆ ਦੀ ਲੱਤ ਦਾ ਆਪ੍ਰੇਸ਼ਨ ਕੀਤਾ ਜਾਵੇਗਾ।

ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਾਇਆ ਕਿ ਹਾਦਸੇ ਤੋਂ ਬਾਅਦ ਗੱਡੀ ਦਾ ਡਰਾਈਵਰ ਲਾਪਤਾ ਹੈ। ਹਾਦਸੇ ਤੋਂ ਤੁਰੰਤ ਬਾਅਦ ਅਸ਼ੋਕ ਨੂੰ ਜਲੰਧਰ ਪੁਲਿਸ ਨੇ ਦਬੋਚ ਲਿਆ ਸੀ ਪਰ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ।

ਪੀੜਤ ਪਰਿਵਾਰਾਂ ਨੇ ਆਰੋਪ ਲਾਇਆ ਕਿ ਜਲੰਧਰ ਵਿੱਚ ਭੰਗੜਾ ਗਰੁੱਪ ਚਲਾਉਣ ਵਾਲੇ ਅਮਨ ਨਾਂ ਦੇ ਵਿਅਕਤੀ ਨੇ ਗੁਰਦਾਸਪੁਰ ਵਿਖੇ ਪ੍ਰੋਗਰਾਮ ਬੁੱਕ ਕਰਵਾਇਆ ਸੀ।

ਹਾਦਸੇ ਤੋਂ ਬਾਅਦ ਅਮਨ ਨਾ ਤਾਂ ਹਸਪਤਾਲ ਪਹੁੰਚਿਆ ਤੇ ਨਾ ਹੀ ਲੜਕੀਆਂ ਦੇ ਪਰਿਵਾਰ ਵਾਲਿਆਂ ਨਾਲ ਕੋਈ ਸੰਪਰਕ ਕੀਤਾ, ਜਿਸ ਕਰਕੇ ਪਰਿਵਾਰਕ ਮੈਂਬਰਾਂ ਵਿੱਚ ਗੁੱਸਾ ਹੈ।

ਜਲੰਧਰ : ਪਤਨੀ ਨੇ ਡੇਰੇ ਵਾਲੇ ਬਾਬੇ ਦੀ ਇਕ ਹੋਰ ਵੀਡੀਓ ਕੀਤੀ ਵਾਇਰਲ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ