ਸਾਬਕਾ ਡੀਜੀਪੀ ਡੀਕੇ ਪਾਂਡੇ ਖਿਲਾਫ ਨੂੰਹ ਨੇ ਰਿਪੋਰਟ ਦਰਜ ਕਰਵਾਈ, ਆਪਣੇ ਤੇ ਗੈਰਾਂ ਨਾਲ ਸਬੰਧ ਬਣਾਉਣ ਲਈ ਕੀਤਾ ਮਜ਼ਬੂਰ

0
578

ਰਾਂਚੀ (ਝਾਰਖੰਡ) . ਸਭ ਤੋਂ ਵੱਧ ਸਮੇਂ ਤਕ ਡੀਜੀਪੀ ਰਹੇ ਤੇ ਔਰਤਾਂ ਨੂੰ ਹਰ ਮੁਸ਼ਕਲ ਤੋਂ ਬਚਾਉਣ ਵਾਲੇ ਤੇ ਮਹਿਲਾ ਸ਼ਕਤੀ ਐਪ ਲਾਚ ਕਰਨ ਵਾਲੇ ਡੀਕੇ ਪਾਂਡਿਆਂ ਉੱਤੇ ਉਹਨਾਂ ਦੀ ਨੂੰਹ ਨੇ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਦੀ ਨੂੰਹ ਰੇਖਾ ਮਿਸ਼ਰਾ ਨੇ ਸ਼ਨੀਵਾਰ ਨੂੰ ਮਹਿਲਾ ਥਾਣੇ ਵਿਚ ਐਫਆਈਆਰ ਦਰਜ ਕਰਵਾ ਦਿੱਤੀ। ਇਸ ਵਿਚ ਉਸ ਨੇ ਆਰੋਪ ਲਗਾਇਆ ਕਿ ਪਤੀ ਸਮਲਿੰਗਿਤ ਹੋਣ ਕਰਕੇ ਉਹਨਾਂ ਦੇ ਸਹੁਰੇ ਨੇ ਦੂਸਰਿਆਂ ਨਾਲ ਸਬੰਧ ਬਣਾਉਣ ਨੂੰ ਕਿਹਾ ਤੇ ਖੁਦ ਵੀ ਸੰਬੰਧ ਬਣਾਉਣ ਲਈ ਕਿਹਾ।

ਪੁਲਿਸ ਨੇ ਡੀਕੇ ਪਾਂਡਿਆਂ ਤੇ ਮਿਸ਼ਰਾ ਦੇ ਪਤੀ ਸ਼ੁਭਾਕਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਰੇਖਾ ਦਾ ਵਿਆਹ ਸ਼ੁਭਾਕਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਚਿਰ ਬਾਅਦ ਹੀ ਸਹੁਰੇ ਪਰਿਵਾਰ ਵਾਲੇ ਤੰਗ ਕਰਨ ਲੱਗ ਪਏ ਸੀ ਘਰ ਵਿਚ ਕਾਫੀ ਕਲੇਸ਼ ਰਹਿੰਦਾ ਸੀ, ਫਿਰ ਰੇਖਾ ਆਪਣੇ ਪੇਕੇ ਘਰ ਚਲੀ ਗਈ। ਰੇਖਾ ਭਾਜਪਾ ਦੇ ਨੇਤਾ ਗਣੇਸ਼ ਮਿਸ਼ਰਾ ਦੀ ਕੁੜੀ ਹੈ ਤੇ ਆਪਣਾ ਐਨਜੀਓ ਵੀ ਚਲਾਉਂਦੀ ਹੈ।