ਗੁਰਦਾਸਪੁਰ, 18 ਜੁਲਾਈ | ਪੰਜਾਬ ਸਰਕਾਰ ਵੱਲੋ ਸਮੇ-ਸਮੇ ਉੱਤੇ ਗਰੀਬ ਤੇ ਆਮ ਜਨਤਾ ਨੂੰ ਬੁਹਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਹਨਾਂ ਵਿੱਚੋ ਇੱਕ ਅਹਿਮ ਸਹੂਲਤ ਹੈ ਬੁਢਾਪਾ ਪੈਨਸ਼ਨ,ਪਰ ਜਦ ਉਹ ਬੰਦ ਹੋ ਜਾਵੇ ਤਾਂ ਬਜ਼ੁਰਗਾਂ ਦਾ ਜੀਣ ਦਾ ਸਹਾਰਾ ਹੀ ਖ਼ਤਮ ਹੋ ਜਾਂਦਾ ਹੈ, ਜੋ ਪੈਨਸ਼ਨ ਦੇ ਆਸਰੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਹੁੰਦੇ ਹਨ।
ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਤੋਂ ਸਾਹਮਣੇ ਆਇਆ, ਜਿੱਥੇ ਵਿਭਾਗ ਦੀ ਗਲਤੀ ਨੇ ਜਿੰਦਾ ਵਿਧਵਾ ਬੇਬੇ ਮਨਜੀਤ ਕੌਰ ਨੂੰ ਆਪਣੇ ਰਿਕਾਰਡ ਵਿਚ ਮਰਿਆ ਵਿਖਾ ਕੇ 6 ਮਹੀਨੇ ਤੋਂ ਪੈਨਸ਼ਨ ਬੰਦ ਕਰ ਦਿੱਤੀ। ਬਜ਼ੁਰਗ ਬੇਬੇ ਦਾ ਇੱਕ ਪੁੱਤ ਕੈਂਸਰ ਨਾਲ ਪੀਡ਼ਤ ਹੈ ਅਤੇ ਦੂਜਾ ਅਪਾਹਜ ਹੈ। ਬਜ਼ੁਰਗ ਬੇਬੇ ਖੁਦ ਦਿਲ ਦੀ ਮਰੀਜ਼ ਹੈ।
ਇਸ ਸਬੰਧੀ ਬੇਬੇ ਨੇ ਦੱਸਿਆ ਉਲਟਾ ਬੈਂਕ ਨੇ ਉਸ ਵੱਲ ਕਰੀਬ 85 ਹਜ਼ਾਰ ਰੁਪਏ ਦਾ ਬਕਾਇਆ ਕੱਢ ਦਿੱਤਾ ਹੈ। ਬੈਂਕ ਦਾ ਕਹਿਣਾ ਸੀ ਉਨਾ ਦੇ ਰਿਕਾਰਡ ਚ ਬੇਬੇ ਦੀ ਮੌਤ ਹੋ ਚੁੱਕੀ ਹੈ ਤੇ ਉਹ 4 ਸਾਲ ਤੋਂ ਪੈਨਸ਼ਨ ਲੈ ਰਹੇ ਹੋ। ਹਾਲਾਂਕਿ ਬੈਂਕ ਇਸ ਸਬੰਧੀ ਅਧਿਕਾਰੀਆਂ ਨੇ ਕਿਸੇ ਤਰਾਂ ਦਾ ਕੋਈ ਪ੍ਰਤੀਕਰਮ ਦੇਣ ਤੋਂ ਇਨਕਾਰ ਕੀਤਾ ਹੈ।