ਮਹਾਪੰਚਾਇਤ ‘ਚ ਹੋਵੇਗਾ ਫੈਸਲਾ- ਨਿਹੰਗ ਕਿਸਾਨ ਅੰਦੋਲਨ ‘ਚ ਰਹਿਣਗੇ ਜਾਂ ਨਹੀਂ, ਤੁਹਾਡੀ ਕੀ ਰਾਇ ਹੈ?

0
6319

ਸੋਨੀਪਤ | ਕੁੰਡਲੀ ਬਾਰਡਰ ‘ਤੇ 27 ਅਕਤੂਬਰ ਨੂੰ ਹੋਣ ਵਾਲੀ ਨਿਹੰਗਾਂ ਦੀ ਮਹਾਪੰਚਾਇਤ ’ਚ ਨਿਹੰਗ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ’ਚ ਚੱਲ ਰਹੇ ਅੰਦੋਲਨ ਦਾ ਸਾਥ ਦੇਣ ਜਾਂ ਇਸ ਨੂੰ ਛੱਡ ਕੇ ਆਪਣੇ ਘਰ ਚਲੇ ਜਾਣ ਦਾ ਫੈਸਲਾ ਲੈਣਗੇ।

ਲਖਬੀਰ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੇ ਬਿਆਨਾਂ ਤੋਂ ਨਿਹੰਗ ਨਾਰਾਜ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੋਰਚੇ ਦੇ ਆਗੂਆਂ ਦੀ ਬਿਆਨਬਾਜ਼ੀ ਕਾਰਨ ਹੀ ਪੁਲਿਸ ਕਾਰਵਾਈ ਦੀ ਹਿੰਮਤ ਕਰ ਸਕੀ ਹੈ।

ਮੋਰਚੇ ਦੇ ਆਗੂ ਅੰਦਲੋਨ ’ਚ ਨਿਹੰਗਾਂ ਨੂੰ ਅੱਗੇ ਕਰ ਦਿੰਦੇ ਹਨ ਤੇ ਫਿਰ ਖੁਦ ਪੱਲਾ ਝਾੜ ਲੈਂਦੇ ਹਨ। ਅਜਿਹੇ ’ਚ ਕੁੰਡਲੀ ਬਾਰਡਰ ’ਤੇ ਦੋਵਾਂ ਪੱਖਾਂ ਦੇ ਮੁਖੀ ਆਪਣੀ-ਆਪਣੀ ਰਣਨੀਤੀ ਤਿਆਰ ਕਰਨ ’ਚ ਜੁਟੇ ਹੋਏ ਹਨ।

ਜ਼ਿਕਰਯੋਗ ਹੈ ਕਿ ਨਿਹੰਗਾਂ ’ਤੇ ਬੀਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਐੱਸਸੀ ਨੌਜਵਾਨ ਲਖਬੀਰ ਦੇ ਹੱਥ-ਪੈਰ ਕੱਟ ਕੇ ਹੱਤਿਆ ਕਰਨ ਦੇ ਦੋਸ਼ ਹਨ। ਉਸ ਦੀ ਲਾਸ਼ ਨੂੰ ਅੰਦੋਲਨ ਸਥਾਨ ’ਤੇ ਲਟਕਾ ਦਿੱਤਾ ਗਿਆ ਸੀ।

ਇਸ ਭਿਆਨਕ ਵਾਰਦਾਤ ਦੇ ਵੀਡੀਓ-ਫੋਟੋਜ਼ ਦੇਸ਼ ਭਰ ’ਚ ਵਾਇਰਲ ਹੋ ਗਏ ਸਨ। ਨਿਹੰਗਾਂ ਨੇ ਲਖਬੀਰ ’ਤੇ ਬੇਅਦਬੀ ਦਾ ਦੋਸ਼ ਲਾਇਆ ਸੀ। ਮਾਮਲੇ ਦੇ ਤੂਲ ਫੜਨ ’ਤੇ ਸੰਯੁਕਤ ਕਿਸਾਨ ਮੋਰਚਾ ਨੇ ਇਸ ਵਾਰਦਾਤ ਤੋਂ ਪੱਲਾ ਝਾੜ ਲਿਆ ਸੀ।

ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਬਲਵੀਰ ਸਿੰਘ ਰਾਜੇਵਾਲ ਤੇ ਅਭਿਮਨਿਊ ਕੋਹਾੜ ਨੇ ਪੁਲਿਸ ਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੀ ਸਲਾਹ ਦਿੱਤੀ ਸੀ।

ਨਿਹੰਗਾਂ ’ਤੇ ਅੰਦੋਲਨ ਨੂੰ ਬਦਨਾਮ ਕਰਨ ਤੇ ਕਈ ਵਾਰ ਗੰਭੀਰ ਸਥਿਤੀ ’ਚ ਪਾਉਣ ਦੇ ਦੋਸ਼ ਲਾਏ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਕਿ ਬਾਰਡਰ ’ਤੇ ਕੋਈ ਧਰਮ ਦੀ ਰੱਖਿਆ ਲਈ ਅੰਦੋਲਨ ਨਹੀਂ ਹੋ ਰਿਹਾ ਹੈ। ਅਜਿਹੇ ’ਚ ਧਰਮ ਰੱਖਿਅਕ ਨਿਹੰਗਾਂ ਦਾ ਇਥੇ ਕੀ ਕੰਮ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਮੋਰਚੇ ਵੱਲੋਂ ਪੱਲਾ ਝਾੜ ਲੈਣ ਨੂੰ ਨਿਹੰਗ ਆਪਣੀ ਬੇਇੱਜ਼ਤੀ ਮੰਨ ਰਹੇ ਹਨ। ਇਸ ਕਰਕੇ ਉਨ੍ਹਾਂ ਨੇ ਮਹਾਪੰਚਾਇਤ ਸੱਦੀ ਹੈ।

ਨਿਹੰਗ ਮੁਖੀ ਬਾਬਾ ਅਮਨਦੀਪ ਸਿੰਘ ਦਾ ਕਹਿਣਾ ਹੈ, “ਪਹਿਲਾਂ ਧਰਮ ਹੈ, ਖੇਤੀ ਬਾਅਦ ’ਚ, ਧਰਮ ਨਹੀਂ ਬਚੇਗਾ ਤਾਂ ਖੇਤੀ ਕੌਣ ਕਰੇਗਾ? ਅਸੀਂ ਧਰਮ ਦੀ ਰੱਖਿਆ ਲਈ ਹਾਂ। ਮੋਰਚੇ ਦੇ ਆਗੂਆਂ ਦੇ ਬਿਆਨ ਦੁਖੀ ਕਰਨ ਵਾਲੇ ਹਨ। ਬੇਅਦਬੀ ਤੋਂ ਬਾਅਦ ਸਾਡਾ ਕਦਮ ਇਕਦਮ ਸਹੀ ਸੀ। ਅਸੀਂ ਉਸ ’ਤੇ ਕਾਇਮ ਹਾਂ। ਜੋ ਇਸ ਕਦਮ ਨੂੰ ਸਹੀ ਮੰਨ ਕੇ ਸਾਡਾ ਸਾਥ ਦੇਵੇਗਾ, ਨਿਹੰਗ ਸਿਰਫ ਉਨ੍ਹਾਂ ਦਾ ਹੀ ਸਾਥ ਦੇਣਗੇ।”