ਤਰਨਤਾਰਨ| ਆਏ ਦਿਨ ਨਸ਼ੇ ਕਾਰਨ ਹੁੰਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ। ਤਾਜ਼ਾ ਜਾਣਕਾਰੀ ਜ਼ਿਲ੍ਹਾ ਤਰਨਤਾਰਨ ਅਧੀਨ ਅਉਂਦੇ ਪਿੰਡ ਸੁਰਸਿੰਘ ਤੋਂ ਹੈ ਜਿਥੇ ਨਸ਼ੇ ਨੇ ਇਕ ਨੌਜੁਆਨ ਦੀ ਜਾਨ ਲੈ ਲਈ।
ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸੁਰਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜੁਆਨ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀਆਂ ਦੋ ਧੀਆਂ ਹਨ। ਗੁਰਜੰਟ ਸਿੰਘ ਭਲਵਾਨੀ ਦੇ ਨਾਲ-ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਦੋ ਮਾਸੂਮ ਧੀਆਂ ਅਤੇ ਪਤਨੀ ਛੱਡ ਗਿਆ ਹੈ।
ਸੁਣਨ ਵਿਚ ਆਇਆ ਹੈ ਕਿ ਗੁਰਜੰਟ ਪਹਿਲਾਂ ਭਲਵਾਨੀ ਕਰਦਾ ਸੀ ਤੇ ਨੇੜੇ ਤੇੜੇ ਦੇ ਇਲਾਕੇ ਵਿਚ ਲੋਕ ਉਸਨੂੰ ਜਾਣਦੇ ਸਨ। ਉਸਨੂੰ ਭਲਵਾਨੀ ਦੇ ਨਾਲ ਨਾਲ ਖੇਤੀਬਾੜੀ ਕਰਨਾ ਵੀ ਪਸੰਦ ਹੁੰਦਾ ਸੀ। ਪਰ ਨਸ਼ੇ ਨੇ ਆਖਿਰ ਜ਼ਿੰਦਗੀ ਖਤਮ ਕਰ ਦਿੱਤੀ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)





































