ਮੋਗਾ ‘ਚ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 3 ਬੱਚਿਆਂ ਦਾ ਬਾਪ ਸੀ ਮ੍ਰਿਤਕ

0
902

ਮੋਗਾ, 7 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੋਗਾ ਦੇ ਪਿੰਡ ਭਲੂਰ ਵਿਚ ਬੀਤੀ ਰਾਤ ਇਕ ਨੌਜਵਾਨ ਦੀ ਚਿੱਟੇ ਦੀ ਓਵਰਜਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਉਰਫ ਨਿੱਕੂ 37 ਸਾਲਾ ਚਿੱਟੇ ਦਾ ਆਦੀ ਸੀ। ਨਸ਼ੇ ਲਈ ਉਸ ਨੇ ਆਪਣੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਸੀ। ਭਾਂਡੇ, ਦਰਵਾਜ਼ੇ, ਬੂਹੇ-ਬਾਰੀਆਂ ਸਭ ਕੁਝ ਵੇਚ ਕੇ ਚਿੱਟੇ ਦਾ ਨਸ਼ਾ ਕਰ ਲਿਆ। ਉਸ ਦੀ ਇਸ ਆਦਤ ਤੋਂ ਦੁਖੀ ਹੋ ਕੇ ਉਸ ਦੀ ਪਤਨੀ ਸੁਨੀਤਾ ਰਾਣੀ ਆਪਣੇ 3 ਬੱਚੇ ਲੈ ਕੇ ਕੋਟਕਪੂਰਾ ਸ਼ਹਿਰ ਚਲੀ ਗਈ ਸੀ।

ਮ੍ਰਿਤਕ ਰਾਤ ਨੂੰ ਸੱਥ ਕੋਲ ਪਿਆ ਸੀ ਅਤੇ ਸਵੇਰ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਸੱਜੀ ਬਾਂਹ ਵਿਚ ਨਸ਼ੇ ਦੇ ਲਗਾਏ ਟੀਕਿਆਂ ਦੇ ਜ਼ਖਮ ਸਾਫ ਦਿਖਾਈ ਦੇ ਰਹੇ ਸਨ। ਪਿੰਡ ਭਲੂਰ ਵਿਚ ਪਿਛਲੇ ਕਰੀਬ ਇਕ ਮਹੀਨੇ ਵਿਚ ਚਿੱਟੇ ਨਾਲ ਇਹ ਦੂਸਰੀ ਮੌਤ ਹੋਈ ਹੈ। ਮ੍ਰਿਤਕ ਦੇ ਮਾਤਾ–ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਕ ਭਰਾ ਜੋ ਛੱਤੀਸਗੜ੍ਹ ਮਜ਼ਦੂਰੀ ਕਰਦਾ ਹੈ।