ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਪੰਜਾਬਣ ਨੇ ਖੁਦ ਦਿੱਤੀ ਜਾਨ, ਵਿਦੇਸ਼ ‘ਚ ਵਧਦੀ ਮਹਿੰਗਾਈ ਨਾਲ ਡਿਪ੍ਰੈਸ਼ਨ ਦੀ ਸੀ ਸ਼ਿਕਾਰ

0
18099

ਕੈਨੇਡਾ | ਇਕ ਹੋਰ ਮਾੜੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਉਚੇਰੀ ਸਿੱਖਿਆ ਲਈ ਮਹੀਨਾ ਪਹਿਲਾਂ ਕੈਨੇਡਾ ਗਈ ਲੜਕੀ ਨੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕਾ ਦੀ ਪਛਾਣ ਖੁਸ਼ਨੀਤ ਕੌਰ (20) ਵਜੋਂ ਹੋਈ ਹੈ। ਉਥੇ ਜਾ ਕੇ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ। ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਆਪਣੇ-ਆਪ ਨੂੰ ਕੈਨੇਡਾ ‘ਚ ਸਥਾਪਤ ਕੀਤਾ ਹੈ ਪਰ ਸੱਚ ਇਹ ਵੀ ਹੈ ਕਿ ਵੱਧ ਰਹੀ ਮਹਿੰਗਾਈ, ਮਹਿੰਗੇ ਕਿਰਾਏ, ਡਿਪ੍ਰੈਸ਼ਨ ਕਾਰਨ ਵੱਡੇ ਪੱਧਰ ‘ਤੇ ਨੌਜਵਾਨ ਮੌਤ ਦੇ ਲੜ ਲੱਗ ਰਹੇ ਹਨ।

ਹਾਲਾਤਾਂ ਨਾਲ ਲੜਨ ਜਾਂ ਕਿਸੇ ਨਾਲ ਦਿਲ ਦੀ ਗੱਲ ਕਰਨ ਬਜਾਏ ਖੁਸ਼ਨੀਤ ਨੇ ਮੌਤ ਨੂੰ ਗਲੇ ਲਗਾ ਲਿਆ। ਖੁਸ਼ਨੀਤ ਬਰੈਂਪਟਨ ‘ਚ ਰਹਿ ਰਹੀ ਸੀ। ਧੀ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਦੱਸਣਯੋਗ ਹੈ ਕਿ ਹਰ ਹਫਤੇ ਕੈਨੇਡਾ ਤੋਂ ਵੱਡੀ ਗਿਣਤੀ ‘ਚ ਨੌਜਵਾਨਾਂ ਦੇ ਵੱਖ-ਵੱਖ ਕਾਰਨਾਂ ਕਰਕੇ ਮੌਤ ਦੀਆਂ ਖਬਰਾਂ ਮਿਲਦੀਆਂ ਹਨ।

NRI on a vacation falls to death at Bachupally - Telangana Today

ਭਾਰਤ ਤੋਂ ਹਰ ਸਾਲ ਉਚੇਰੀ ਪੜ੍ਹਾਈ ਲਈ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਵਿਦੇਸ਼ ਜਾ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨਾਲ ਕਈ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਰੋਜ਼ ਸੁਣਨ ਨੂੰ ਮਿਲਦੀਆਂ ਹਨ।