ਵੋਟਰ ਆਈਡੀ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧੀ, ਹੁਣ ਇਸ ਤਰੀਕ ਤੱਕ ਕਰਵਾ ਸਕਦੇ ਹੋ ਲਿੰਕ

0
501

ਨਵੀਂ ਦਿੱਲੀ| ਕੇਂਦਰ ਨੇ ਵੋਟਰ ਆਈਡੀ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਮਿਤੀ 1 ਅਪ੍ਰੈਲ, 2023 ਤੋਂ ਵਧਾ ਕੇ 31 ਮਾਰਚ, 2024 ਕਰ ਦਿੱਤੀ ਹੈ। ਹਾਲਾਂਕਿ, ਦੋਵਾਂ ਨੂੰ ਜੋੜਨਾ ਲਾਜ਼ਮੀ ਨਹੀਂ ਹੈ। ਉਪਭੋਗਤਾ ਆਪਣੇ ਆਧਾਰ ਨੂੰ ਵੋਟਰ ਕਾਰਡ ਨਾਲ ਆਨਲਾਈਨ ਜਾਂ SMS ਰਾਹੀਂ ਲਿੰਕ ਕਰ ਸਕਦੇ ਹਨ।
ਆਨਲਾਈਨ ਲਿੰਕਿੰਗ ਪ੍ਰਕਿਰਿਆ

  • ਸਭ ਤੋਂ ਪਹਿਲਾਂ ਨੈਸ਼ਨਲ ਵੋਟਰ ਸਰਵਿਸ ਪੋਰਟਲ (NVSP)- nvsp.in ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
  • ਹੋਮਪੇਜ ‘ਤੇ ਦਿਖਾਈ ਦੇਣ ਵਾਲੇ ” ਸਰਚ ਇਨ ਇਲੈਕਟੋਰਲ ਰੋਲ” ‘ਤੇ ਕਲਿੱਕ ਕਰੋ।
  • ਆਧਾਰ ਨੰਬਰ, ਰਾਜ, ਜ਼ਿਲ੍ਹਾ ਸਮੇਤ ਨਿੱਜੀ ਵੇਰਵੇ ਦਰਜ ਕਰੋ ਅਤੇ ਸਰਚ ‘ਤੇ ਕਲਿੱਕ ਕਰੋ।
  • ਆਧਾਰ ਵੇਰਵੇ ਦਰਜ ਕਰਨ ਤੋਂ ਬਾਅਦ, ਉਪਭੋਗਤਾਵਾਂ ਦੇ ਮੋਬਾਈਲ ਨੰਬਰ ਜਾਂ ਈਮੇਲ ‘ਤੇ ਇੱਕ OTP ਆਵੇਗਾ।
  • ਹੁਣ OTP ਦਰਜ ਕਰੋ। ਇੱਕ ਵਾਰ ਹੋ ਜਾਣ ‘ਤੇ, ਤੁਹਾਡਾ ਵੋਟਰ ਆਈਡੀ ਕਾਰਡ ਆਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ।