ਜਦੋਂ ਰਸ-ਮਲਾਈ ਪਸੰਦ ਨਾ ਆਉਣ ‘ਤੇ ਗਾਹਕ ਵਲੋਂ ਦਿੱਤਾ ਗਿਆ ਧਰਨਾ… ਜਲੰਧਰ ਦੀ ਮਸ਼ਹੂਰ ਦੁਕਾਨ ਦੀ ਮਠਿਆਈ ਖਰਾਬ ਨਿਕਲਣ ‘ਤੇ ਹੋਇਆ ਹੰਗਾਮਾ

0
1575

ਜਲੰਧਰ | ਨਕੋਦਰ ਰੋਡ ‘ਤੇ ਸਥਿਤ ਇਕ ਸਵੀਟ ਸ਼ਾਪ ‘ਤੇ ਉਸ ਵੇਲੇ ਧਰਨਾ ਦੇ ਦਿੱਤਾ ਗਿਆ, ਜਦੋਂ ਬੀਤੇ ਸੋਮਵਾਰ ਇਕ ਨੌਜਵਾਨ ਵੱਲੋਂ ਖਰੀਦੀ ਗਈ ਰਸ-ਮਲਾਈ ਖ਼ਰਾਬ ਨਿਕਲੀ।

ਜਦੋਂ ਨੌਜਵਾਨ ਦੁਕਾਨਦਾਰ ਕੋਲ ਆਇਆ ਤਾਂ ਦੁਕਾਨਦਾਰ ਨੇ ਗਲਤੀ ਮੰਨਣ ਦੀ ਬਜਾਏ ਗਾਹਕ ਨਾਲ ਹੀ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਗਾਹਕ ਨੇ ਆਪਣੇ ਹਮਾਇਤੀਆਂ ਨੂੰ ਮੌਕੇ ‘ਤੇ ਬੁਲਾ ਕੇ ਦੁਕਾਨ ਦੇ ਬਾਹਰ ਧਰਨਾ ਲਾ ਦਿੱਤਾ।

ਇਸ ਸਬੰਧੀ ਰਵੀ ਸੱਭਰਵਾਲ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਹ ਉਕਤ ਦੁਕਾਨ ਤੋਂ ਰਸ-ਮਲਾਈ ਲੈ ਕੇ ਗਿਆ ਸੀ। ਜਦੋਂ ਮੰਗਲਵਾਰ ਸਵੇਰੇ ਉਸ ਨੇ ਡੱਬਾ ਖੋਲ੍ਹਿਆ ਤਾਂ ਰਸ-ਮਲਾਈ ਖ਼ਰਾਬ ਸੀ।

ਉਹ ਦੁਕਾਨ ‘ਤੇ ਸ਼ਿਕਾਇਤ ਕਰਨ ਪੁੱਜਾ ਤਾਂ ਦੁਕਾਨਦਾਰ ਨੇ ਆਪਣੀ ਗਲਤੀ ਮੰਨਣ ਤੇ ਰਸ-ਮਲਾਈ ਬਦਲਣ ਤੋਂ ਇਨਕਾਰ ਕਰ ਦਿੱਤਾ। ਉਪਰੰਤ ਉਸ ਨੇ ਸਾਥੀਆਂ ਨਾਲ ਮਿਲ ਕੇ ਦੁਕਾਨ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ 4 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਸ਼ਾਂਤ ਕਰਵਾਇਆ।

ਦੂਜੇ ਪਾਸੇ, ਦੁਕਾਨਦਾਰ ਨੇ ਦੱਸਿਆ ਕਿ ਜਿਹੜੀ ਰਸ-ਮਲਾਈ ਗਾਹਕ ਲੈ ਕੇ ਗਿਆ ਸੀ, ਉਹ ਇਕ ਬੰਗਾਲੀ ਮਠਿਆਈ ਸੀ, ਜਿਸ ਦੇ ਡੱਬੇ ‘ਤੇ ਸਾਫ਼ ਲਿਖਿਆ ਹੋਇਆ ਹੈ ਕਿ ਡੱਬਾ ਖੁੱਲ੍ਹਣ ਤੋਂ ਬਾਅਦ ਦੋ ਘੰਟੇ ਵਿਚ ਹੀ ਮਠਿਆਈ ਖ਼ਤਮ ਕਰਨੀ ਪਵੇਗੀ ਪਰ ਗਾਹਕ ਵੱਲੋਂ ਡੱਬਾ ਖੋਲ੍ਹਣ ਤੋਂ ਬਾਅਦ ਮਠਿਆਈ ਨਹੀਂ ਖਾਧੀ ਗਈ, ਜਿਸ ਕਾਰਨ ਉਹ ਖ਼ਰਾਬ ਹੋ ਗਈ ਸੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ