ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਸਰਕਾਰੀ ਸਕੂਲਾਂ ‘ਚ ਘਟੇ ਦੋ ਲੱਖ ਦਾਖਲੇ, ਮੌਜੂਦਾ ਤੇ ਸਾਬਕਾ ਸਿੱਖਿਆ ਮੰਤਰੀ ਹੋਏ ਆਹਮੋ-ਸਾਹਮਣੇ

0
7114

ਪੰਜਾਬ ਦੇ ਸਰਕਾਰੀ ਸਕੂਲਾਂ ‘ਚ 2 ਲੱਖ ਦਾਖਲੇ ਘੱਟ ਗਏ ਹਨ। 2016 ਤੋਂ ਲਗਾਤਾਰ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਐਡਮਿਸ਼ਨ ਵਧ ਰਹੇ ਸੀ। ਜੋ ਇਸ ਸਾਲ ਘੱਟ ਹੋਏ ਹਨ। ਇਸ ਨੂੰ ਲੈ ਕੇ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪਿਛਲੀ ਕਾਂਗਰਸ ਸਰਕਾਰ ‘ਚ ਸਿੱਖਿਆ ਮੰਤਰੀ ਰਹੇ ਪਰਗਟ ਸਿੰਘ ਭਿੜ ਗਏ। ਦੋਵਾਂ ਨੇ ਇਸ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ।

ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਕਥਿਤ ਦਿੱਲੀ ਮਾਡਲ ਪੰਜਾਬ ‘ਚ ਕ੍ਰੈਸ਼ ਹੋ ਗਿਆ।  ਸਰਕਾਰ ਦੇ ਪਹਿਲੇ ਸਾਲ ’ਚ ਹੀ 2 ਲੱਖ ਦਾਖਲੇ ਘੱਟ ਗਏ । 2016 ਤੋਂ ਲਗਾਤਾਰ ਸਰਕਾਰੀ ਸਕੂਲਾਂ ‘ਚ ਦਾਖਲੇ ਵਧ ਰਹੇ ਸਨ। ਸਿੱਖਿਆ ਦੇ ਖੇਤਰ ‘ਚ ਪਿਛਲ਼ੀ ਕਾਂਗਰਸ ਸਰਕਾਰ ਦਾ ਹਾਰਡ ਵਰਕ ਬਰਬਾਦ ਹੋ ਗਿਆ।

ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪਰਗਟ ਸਿੰਘ ਨੂੰ ਇਸਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਬਤੌਰ ਸਿੱਖਿਆ ਮੰਤਰੀ ਆਪਣੇ ਫੇਲੀਅਰ ਦੀ ਜ਼ਿੰਮੇਵਾਰੀ ਦੂਜੇ ਦੇ ਮੋਢਿਆਂ ‘ਤੇ ਨਾ ਸੁੱਟੋ। ਹਰ ਸਾਲ 14 ਨਵੰਬਰ ਤੋਂ ਐਡਮਿਸ਼ਨ ਲਈ ਸਪੈਸ਼ਲ ਡ੍ਰਾਈਵ ਚੱਲਦੀ ਸੀ।

ਪਿਛਲੇ ਸਾਲ ਇਹ ਡ੍ਰਾਈਵ ਨਹੀਂ ਚੱਲੀ। ਉਦੋਂ ਪਰਗਟ ਸਿੰਘ ਸਿੱਖਿਆ ਮੰਤਰੀ ਸੀ। ਇਹੀ ਨਹੀਂ, ਪਰਗਟ ਸਿੰਘ ਦੀ ਲਾਪਰਵਾਹੀ ਕਾਰਨ ਸਮੇਂ ‘ਤੇ ਇਸ ਵਾਰ ਕਿਤਾਬਾਂ ਨਹੀਂ ਛਪੀਆਂ। ਅਸਲ ‘ਚ ਪੰਜਾਬ ਦੇ ਸਰਕਾਰੀ ਸਕੂਲ਼ਾਂ ਦੇ ਪ੍ਰਾਇਮਰੀ ਤੋਂ ਬਾਰ੍ਹਵੀਂ ਕਲਾਸ ਤੱਕ ਕੁਲ 28.36 ਲੱਖ ਐਡਮਿਸ਼ਨ ਹੋਏ ਹਨ।

ਦੂਜੇ ਪਾਸੇ 2021-22 ‘ਚ ਇਹ ਐਡਮਿਸ਼ਨ 30.40 ਲੱਖ ਸੀ। ਇਸ ਵਾਰ ਐਡਮਿਸ਼ਨ ‘ਚ ਕਰੀਬ ਪੌਣੇ 7 ਫੀਸਦੀ ਕਮੀ ਹੋਈ ਹੈ ਜਦੋਂਕਿ ਪਿਛਲੇ ਸਾਲ 10.53 ਫੀਸਦੀ ਵਾਧਾ ਹੋਇਆ ਸੀ।