ਨਵੀਂ ਦਿੱਲੀ | ਕਾਮਨਵੈਲਥ ਖੇਡਾਂ ਦਾ ਮਹਾਕੁੰਭ ਸਮਾਪਤ ਹੋ ਗਿਆ ਹੈ। ਇਸ ਵਾਰ ਸ਼ੂਟਿੰਗ ਦੀ ਗੇਮਜ਼ ਕਾਮਨਵੈਲਥ ਵਿਚ ਨਾ ਹੋਣ ਕਰਕੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਭਾਰਤ ਦੀ ਮੈਡਲ ਗਿਣਤੀ ਕਾਫੀ ਘੱਟ ਸਕਦੀ ਹੈ। 2018 ਵਿੱਚ 66 ਤਗਮੇ ਜਿੱਤਣ ਵਾਲੇ ਭਾਰਤ ਨੇ ਇਸ ਵਾਰ ਵੀ 61 ਤਗਮੇ ਜਿੱਤੇ ਹਨ।
ਭਾਰਤ 23 ਸੋਨਾ, 16 ਚਾਂਦੀ ਤੇ 22 ਕਾਂਸੀ ਦੇ ਤਗ਼ਮਿਆਂ ਨਾਲ ਤਗ਼ਮਾ ਸੂਚੀ ਵਿੱਚ ਚੌਥੇ ਸਥਾਨ ’ਤੇ ਰਿਹਾ। 11 ਦਿਨਾਂ ਤੱਕ ਚੱਲੇ ਇਸ ਸ਼ਾਨਦਾਰ ਈਵੈਂਟ ਵਿੱਚ ਭਾਰਤ ਨੇ 61 ਈਵੈਂਟਸ ਵਿੱਚ ਮੈਡਲ ਜਿੱਤੇ।
ਸਾਰੇ ਖਿਡਾਰੀਆਂ ਨੇ ਮਾਰਚ 2026 ਫਿਰ ਮਿਲਣ ਦਾ ਵਾਅਦਾ ਕਰਕੇ ਖਿਡਾਰੀਆਂ ਤੋਂ ਵਿਦਾ ਲੈ ਲਈ ਹੈ। ਸਾਰੇ ਖਿਡਾਰੀਆਂ ਆਪਣੇ-ਆਪਣੇ ਦੇਸ਼ਾਂ ਨੂੰ ਵਾਪਸ ਪਰਤ ਗਏ ਹਨ। ਇਹ ਖੇਡਾ ਬਰਮਿੰਘਮ ਵਿਚ ਹੋਈਆਂ ਹਨ। ਸਾਰੇ ਖਿਡਾਰੀਆਂ ਅਗਲੇ ਸਾਲ ਹੋਣ ਵਾਲੀਆਂ ਏਸ਼ੀਅਨ ਗੇਮਜ਼ ਤੇ ਉਲੰਪਿਕ ਦੀ ਤਿਆਰੀ ਵਿਚ ਜੁਟ ਜਾਣਗੇ।