ਅਣਪਛਾਤੇ ਵਾਹਨ ਚਾਲਕ ਦੀ ਗਲ਼ਤੀ ਨਾਲ ਟੁੱਟੀ ਤਿੰਨ ਦੋਸਤਾਂ ਦੀ ਪੱਕੀ ਯਾਰੀ, ਹਾਦਸੇ ‘ਚ ਦੋ ਦੀ ਮੌਕੇ ‘ਤੇ ਮੌਤ, ਤੀਜਾ ਸੀਰੀਅਸ

0
1803

ਧਨੌਲਾ/ਬਰਨਾਲਾ| ਸੜਕਾਂ ਉਤੇ ਵਾਹਨ ਚਲਾਉਂਦਿਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਈ ਵਾਰ ਮਹਿੰਗੀ ਪੈ ਜਾਂਦੀ ਹੈ। ਅਜਿਹੇ ਲਾਪਰਵਾਹ ਵਾਹਨ ਚਾਲਕ ਆਪਣੀ ਜ਼ਿੰਦਗੀ ਤਾਂ ਖਤਰੇ ਵਿਚ ਪਾਉਂਦੇ ਹੀ ਹਨ, ਕਈ ਵਾਰ ਦੂਜਿਆਂ ਨੂੰ ਵੀ ਲੈ ਡੁੱਬਦੇ ਹਨ। ਅਜਿਹਾ ਹੀ ਮਾਮਲਾ ਇਥੋਂ ਦੇ ਨੇੜਲੇ ਪਿੰਡ ਬਡਬਰ ਦੇ ਟੋਲ ਪਲਾਜ਼ਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਅਣਪਛਾਤੇ ਵਾਹਨ ਵਲੋਂ ਕੱਟ ਮਾਰਨ ਕਾਰਨ ਪਿੱਛੇ ਆ ਰਹੇ ਟਰੈਕਟਰ ਸਵਾਰ ਤਿੰਨ ਨੌਜਵਾਨਾਂ ਵਿਚੋਂ 2 ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਦੇ ਧਨੌਲਾ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਤਿੰਨ ਦੋਸਤ ਪੁਸ਼ਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਬਰਨਾਲਾ, ਸੰਦੀਪ ਸਿੰਘ ਸੀਪਾ ਪੁੱਤਰ ਦਰਸੀ ਸਿੰਘ ਪਿੰਡ ਭੂਰੇ, ਕਰਮਵੀਰ ਸਿੰਘ ਕਰਨ ਪੁੱਤਰ ਰਣਜੀਤ ਸਿੰਘ ਵਾਸੀ ਰੋਗਲਾ ਲੰਘੀ ਰਾਤ 10.30 ਵਜੇ ਸੰਗਰੂਰ ਤੋਂ ਟਰੈਕਟਰ ਉਤੇ ਸਵਾਰ ਹੋ ਕੇ ਭੂਰੇ ਨੂੰ ਆ ਰਹੇ ਸਨ।

ਜਦੋਂ ਉਹ ਪਿੰਡ ਬਡਬਰ ਲੰਘ ਕੇ ਟੋਲ ਪਲਾਜ਼ਾ ਤੋਂ ਲਗਭਗ ਇਕ ਕਿਲੋਮੀਟਰ ਪਿੱਛੇ ਸਨ ਤਾਂ ਹਾਈਵੇ ਤੋਂ ਲੰਘ ਰਹੇ ਵਾਹਨਾਂ ਵਿਚੋਂ ਇਕ ਲਾਪਰਵਾਹ ਅਣਪਛਾਤੇ ਵਾਹਨ ਚਾਲਕ ਨੇ ਕੱਟ ਮਾਰ ਦਿੱਤਾ। ਜਿਸ ਕਾਰਨ ਟਰੈਕਟਰ ਚਾਲਕ ਪੁਸ਼ਪ੍ਰੀਤ ਟਰੈਕਟਰ ਦਾ ਸੰਤੁਲਨ ਗੁਆ ਬੈਠਾ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਸੰਦੀਪ ਸਿੰਘ ਸੀਪਾ ਤੇ ਕਰਮਵੀਰ ਸਿੰਘ ਗੰਭੀਰ ਜ਼ਖਮੀ ਹੋ ਗਏ। ਹਸਪਤਾਲ ਜਾ ਕੇ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ।