ਬਿਮਾਰ ਹੋਣ ਕਾਰਨ ਟਿਊਸ਼ਨ ਨਹੀਂ ਗਿਆ ਬੱਚਾ, ਟੀਚਰ ਨੇ ਕੁੱਟ-ਕੁੱਟ ਦਿੱਤਾ ਮਾਰ

0
1227

ਮਥੁਰਾ | ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਬੱਚੇ ਨੂੰ ਟਿਊਸ਼ਨ ਪੜ੍ਹਾਉਣ ਵਾਲੇ ਇਕ ਅਧਿਆਪਕ ਨੇ ਉਸ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਕੁੱਟਮਾਰ ਤੋਂ ਬਾਅਦ ਬੱਚੇ ਦੀ ਸਿਹਤ ਅਚਾਨਕ ਵਿਗੜ ਗਈ। ਉਸ ਨੂੰ ਆਗਰਾ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ।

ਦਰਅਸਲ, ਮਥੁਰਾ ਦੇ ਥਾਣਾ ਬਲਦੇਵ ਖੇਤਰ ਦੇ ਰਾਦੋਈ ਪਿੰਡ ਵਿੱਚ ਟਿਊਸ਼ਨ ਪੜ੍ਹਾਉਣ ਵਾਲੇ ਇਕ ਅਧਿਆਪਕ ਦੁਆਰਾ 12 ਸਾਲਾ ਸ਼ਿਵਮ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਵਮ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਅਧਿਆਪਕ ਦੀ ਕੁੱਟਮਾਰ ਕਾਰਨ ਉਸ ਦੀ ਮੌਤ ਹੋਈ ਹੈ।

ਸ਼ਿਵਮ ਗੁਆਂਢ ‘ਚ ਰਹਿਣ ਵਾਲੇ ਅਧਿਆਪਕ ਕੇਸ਼ਵ ਕੋਲ ਜਾਂਦਾ ਸੀ। 2-3 ਦਿਨ ਪਹਿਲਾਂ ਸ਼ਿਵਮ ਨੂੰ ਬੁਖਾਰ ਹੋਇਆ ਸੀ, ਜਿਸ ਕਾਰਨ ਉਹ ਟਿਊਸ਼ਨ ਨਹੀਂ ਗਿਆ ਸੀ। ਟਿਊਸ਼ਨ ਨਾ ਆਉਣ ਕਾਰਨ ਅਧਿਆਪਕ ਨੇ ਉਸ ਨੂੰ ਬਹੁਤ ਜ਼ਿਆਦਾ ਕੁੱਟਿਆ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਇਲਾਜ ਲਈ ਆਗਰਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।