ਮੁੱਖ ਮੰਤਰੀ ਨੇ 25 ਹਜ਼ਾਰ ਗਰੀਬ ਪਰਿਵਾਰਾਂ ਨੂੰ ਵੰਡੇ 101 ਕਰੋੜ ਦੇ ਚੈੱਕ

0
604

ਲੁਧਿਆਣਾ| ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 25 ਹਜ਼ਾਰ ਗਰੀਬ ਪਰਿਵਾਰਾਂ ਨੂੰ 101 ਕਰੋੜ ਦੇ ਚੈੱਕ ਵੰਡੇ। ਮਾਨ ਨੇ ਕਿਹਾ ਕਿ ਗਰੀਬ ਪਰਿਵਾਰ ਵੀ ਟੈਕਸ ਦਿੰਦੇ ਹਨ। ਖਜ਼ਾਨੇ ਉਤੇ ਉਨ੍ਹਾਂ ਦਾ ਵੀ ਹੱਕ ਹੈ। ਅਸੀਂ ਉਸੇ ਖਜ਼ਾਨੇ ਵਿਚੋਂ ਉਨ੍ਹਾਂ ਦੀ ਮਦਦ ਕਰ ਰਹੇ ਹਨ।

ਇਹ ਚੈੱਕ ਗਰੀਬ ਪਰਿਵਾਰਾਂ ਨੂੰ ਘਰ ਬਣਾਉਣ ਲਈ ਦਿੱਤੇ ਗਏ ਹਨ। ਮਾਨ ਨੇ ਕਿਹਾ ਕਿ ਅਸੀਂ ਉਸੇ ਖਜ਼ਾਨੇ ਵਿਚੋਂ ਗਰੀਬਾਂ ਨੂੰ ਪੈਸੇ ਦਿੱਤੇ ਹਨ। ਦੂਸਰੀਆਂ ਸਰਕਾਰਾਂ ਵੀ ਦੇ ਸਕਦੀਆਂ ਸਨ, ਪਰ ਨੀਅਤ ਸਾਫ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਸ ਅਸੀਂ ਖਜ਼ਾਨੇ ਵਿਚੋਂ ਲੀਕੇਜ ਬੰਦ ਕੀਤੀ ਹੈ।