ਜਲੰਧਰ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਉੱਤਰ ਜੋਨ ਦੇ ਚੀਫ ਇੰਜੀਨੀਅਰ ਜੈਨਿੰਦਰ ਦਾਨੀਆ ਨੇ ਵੀਰਵਾਰ ਨੂੰ ਸ਼ਕਤੀ ਸਦਨ ਵਿੱਖ ਨਵੇਂ ਭਰਤੀ LDCs ਅਤੇ JEs ਨੂੰ ਕੰਮ ਦੌਰਾਨ ਉਨ੍ਹਾਂ ਦੀਆਂ ਜੁੰਮੇਵਾਰੀਆਂ ਦੀ ਮਹੱਤਤਾ ਦੱਸੀ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਜੁੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਏ ਜਾਣ ਨਾਲ ਖਪਤਕਾਰ ਦੀ ਸੰਤੁਸ਼ਟੀ ਹੋ ਜਾਂਦੀ ਹੈ।
ਇੰਜੀਨੀਅਰ ਦਾਨੀਆ ਨੇ ਕਿਹਾ- ਖਪਤਕਾਰ ਨੂੰ ਸਹੀ ਢੰਗ ਨਾਲ ਪੇਸ਼ ਆਉਣ ਨਾਲ ਕੰਮ ਦੀ ਕਵਾਲਟੀ ਵਧੀਆ ਰਹਿੰਦੀ ਹੈ। ਨਾਲ ਹੀ ਖਪਤਕਾਰ ਅੰਦਰ ਪੈਦਾ ਹੋਇਆ ਵਿਸ਼ਵਾਸ ਵਿਭਾਗ ਲਈ ਚੰਗਾ ਸਾਬਿਤ ਹੁੰਤਾ ਹੈ।
ਇੰਜੀਨੀਰ ਦਾਨੀਆ ਨੇ ਨਵਨਿਯੁਕਤ ਕਮਰਚਾਰੀਆੰ ਨੂੰ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਵਿਭਾਗ ਨੂੰ ਨਵਾਂ ਸਟਾਫ ਮਿਲਣ ਨਾਲ ਇਸ ਦਾ ਫਾਇਦਾ ਪੈਡੀ ਸੀਜ਼ਨ ਵਿੱਚ ਮਿਲੇਗਾ।
ਇਸ ਮੌਕੇ ਉਪ ਮੁੱਖ ਇੰਜੀਨੀਅਰ ਜਲੰਧਰ ਹਰਜਿੰਦਰ ਬਾਂਸਲ, ਕਪੂਰਥਲਾ ਉਪ ਮੁੱਖ ਦਫਤਰ ਤੋਂ ਇੰਜੀਨੀਅਰ ਇੰਦਰਪਾਲ, ਮੁੱਖ ਉਪ ਦਫਤਰ ਹੁਸ਼ਿਆਰਪੁਰ ਤੋਂ ਇੰਜੀਨੀਅਰ ਪੀਐਸ ਖਾਂਬਾ ਅਤੇ ਉਪ ਮੁੱਖ ਦਫਤਰ ਨਵਾਂਸ਼ਹਿਰ ਤੋਂ ਦੇਸ ਰਾਜ ਬੰਗੜ ਸ਼ਾਮਿਲ ਸਨ।