ਹੋਰ ਤੇਜ਼ ਕੀਤੀ ਜਾਵੇਗੀ ਚਲਾਨਾਂ ਦੀ ਮੁਹਿੰਮ, ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਖ਼ੁਦ ਮੈਦਾਨ ‘ਚ ਉਤਰੇ; ਜਾਣੋ ਰੋਜ਼ਾਨਾ ਹੋ ਰਹੇ ਕਿੰਨੇ ਚਾਲਾਨ

0
1855

ਜਲੰਧਰ . ਮਾਸਕ ਨਾ ਪਾਉਣ ਵਾਲਿਆਂ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲਿਆਂ ਨਾਲ ਜਲੰਧਰ ਪੁਲਿਸ ਹੁਣ ਹੋਰ ਸਖਤੀ ਕਰਨ ਜਾ ਰਹੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੈਦਾਨ ਵਿੱਚ ਉੱਤਰ ਗਏ ਹਨ।

ਸੀਪੀ (ਕਮਿਸ਼ਨਰ ਆਫ ਪੁਲਿਸ) ਨੇ ਖੁਦ ਸ਼ਹਿਰ ਦੇ ਕਈ ਇਲਾਕਿਆਂ ‘ਚ ਚੱਕਰ ਲਗਾਇਆ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਕਰਫ਼ਿਊ/ਲਾਕਡਾਊਨ ਲਗਾਇਆ ਗਿਆ ਹੈ ਹੁਣ ਤੱਕ 981 ਲੋਕਾਂ ਜਿਨਾਂ ਵਿੱਚ 441 ਮਾਸਕ ਨਾ ਪਹਿਨਣ ਵਾਲੇ ਵੀ ਸ਼ਾਮਿਲ ਹਨ ਖਿਲਾਫ਼ ਐਫਆਈਆਰ ਦਰਜ ਕੀਤੀਆਂ ਗਈਆ ਹਨ। ਇਸ ਤੋਂ ਇਲਾਵਾ ਪੁਲਿਸ ਵਲੋਂ ਹੁਣ ਤੱਕ 1216 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁੱਲ 26264 ਟਰੈਫਿਕ ਚਲਾਨ ਕਰਨ ਤੋਂ ਇਲਾਵਾ 1831 ਗੱਡੀਆਂ ਨੂੰ ਜਬਤ ਕੀਤਾ ਗਿਆ ਹੈ।

ਪੁਲਿਸ ਵਲੋਂ ਸ਼ੁੱਕਰਵਾਰ ਨੂੰ ਮਾਸਕ ਨਾ ਪਹਿਨਣ ਵਾਲਿਆਂ ਦੇ 1675 ਚਲਾਨ ਕਰਕੇ 3.39 ਲੱਖ ਦਾ ਜੁਰਮਾਨਾ ਵਸੂਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੋਮ ਕੁਆਰੰਟੀਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ 1000 ਰੁਪਏ ਜ਼ੁਰਮਾਨਾ ਲਗਾਇਆ ਜਾਂਦਾ ਹੈ । ਜਨਤਕ ਥਾਵਾਂ ‘ਤੇ ਥੁੱਕਣ ਵਾਲੇ 178 ਲੋਕਾਂ ਪਾਸੋਂ 17800 ਰੁਪਏ ਜੁਰਮਾਨਾ ਕੀਤਾ ਗਿਆ ਹੈ। ਸ਼ੁਕਰਵਾਰ ਨੂੰ ਹੀ ਕਮਿਸ਼ਨਰੇਟ ਪੁਲਿਸ ਵਲੋਂ 323 ਚਲਾਨ ਕੱਟ ਕੇ 11 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ।  

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 187 ਲੋਕਾਂ ਨੂੰ ਮਾਸਕ ਨਾ ਪਹਿਨਣ ‘ਤੇ 37400 ਰੁਪਏ ਅਤੇ 7 ਲੋਕਾਂ ਵਲੋਂ ਜਨਤਕ ਥਾਵਾਂ ‘ਤੇ ਥੁੱਕਣ ਬਦਲੇ 700 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾ ਅਨੁਸਾਰ ਜੇਕਰ ਕੋਈ ਮਾਸਕ ਪਹਿਨਣ ਤੋਂ ਬਿਨਾਂ ਪਾਇਆ ਜਾਂਦਾ ਹੈ ਤਾਂ ਉਸ ਨੂੰ 500 ਰੁਪਏ ਜੁਰਮਾਨਾ ਅਤੇ ਇਸੇ ਤਰ੍ਹਾਂ ਹੋਮ ਕੁਆਰੰਟੀਨ ਦੀ ਉਲੰਘਣਾਂ ‘ਤੇ 2000 ਰੁਪਏ, ਜਨਤਕ ਥਾਵਾਂ ‘ਤੇ ਥੁੱਕਣ ਲਈ 500 ਰੁਪਏ, ਮਾਲ ਅਤੇ ਦੁਕਾਨਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ‘ਤੇ 2000 ਰੁਪਏ, ਬੱਸਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ‘ਤੇ 3000 ਰੁਪਏ, ਕਾਰ ਮਾਲਕਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ‘ਤੇ 2000 ਰੁਪਏ ਅਤੇ ਆਟੋ ਰਿਕਸ਼ਾ, ਦੋ ਪਹੀਆ ਵਾਹਨ ਮਾਲਕਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ‘ਤੇ 500 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ www.fb.com/groups/jalandharbulletin ਨਾਲ ਜੁੜੋ)