ਨਵੀਂ ਦਿੱਲੀ | ਕੇਂਦਰ ਸਰਕਾਰ ਨੇ ਦਿੱਲੀ ਦੇ ਵਿਗਿਆਨ ਭਵਨ ’ਚ 30 ਦਸੰਬਰ ਨੂੰ ਦੁਪਹਿਰ 2 ਵਜੇ ਕਿਸਾਨਾਂ ਨੂੰ ਅਗਲੀ ਗੱਲਬਾਤ ਲਈ ਸੱਦਿਆ ਹੈ। ਖ਼ਬਰ ਏਜੰਸੀ ਏਐਨਆਈ ਵਲੋਂ ਖੇਤੀ ਮੰਤਰਾਲੇ ਵਲੋਂ ਭੇਜਿਆ ਗਿਆ ਪੱਤਰ ਵੀ ਸਾਂਝਾ ਕੀਤਾ ਗਿਆ ਹੈ।
ਕਿਸਾਨਾਂ ਦੀਆਂ ਇਹ ਹੋਣਗੀਆਂ ਮੁੱਖ 4 ਗੱਲਾਂ
1.ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪ੍ਰਕਿਰਿਆ ਕੀ ਹੋਵੇ
2.ਖੇਤੀ ਵਸਤੂਆਂ ‘ਤੇ ਐੱਮਐਸਪੀ ਅਤੇ ਸਵਨਾਮੀਨਾਥਨ ਆਯੋਗ ਤਹਿਤ ਖਰੀਦ ਦੀ ਕਾਨੂੰਨੀ ਗਰੰਟੀ ‘ਤੇ ਕੀ ਪ੍ਰਕਿਰਿਆ ਹੋਵੇਗੀ
3.ਹਵਾ ਗੁਣਵੱਤਾ ਅਧਿਆਧੇਸ਼ ਤਹਿਤ ਪਰਾਲੀ ਸਾੜਨ ਸਬੰਧੀ ਜੋ ਕਿਸਾਨਾਂ ਨੂੰ ਪੈਨਲਟੀ ਲਾਈ ਜਾਂਦੀ ਹੈ ਉਸ ਤੋਂ ਦੂਰ ਕਿਵੇਂ ਕੀਤਾ ਜਾਵੇ
4.ਬਿਜਲੀ ਬਿੱਲ ਵਿੱਚ ਕਿਸਾਨਾਂ ਦੇ ਇੰਟਰੈਸਟ ਨੂੰ ਕਿਵੇਂ ਬਚਾਇਆ ਜਾਵੇ