ਕੇਂਦਰ ਨੇ ਹੜ੍ਹ ਨਾਲ ਜੂਝ ਰਹੇ ਪੰਜਾਬ ਨੂੰ ਜਾਰੀ ਕੀਤੇ 218.40 ਕਰੋੜ ਰੁਪਏ

0
1185

ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ ਵਿਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਪੰਜਾਬ ਤੇ ਹਰਿਆਣਾ ਵਿਚ ਤਾਂ ਭਾਰੀ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ। ਇਸੇ ਦੇ ਮੱਦੇਨਜ਼ਰ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੇਂਦਰੀ ਕੁਦਰਤੀ ਆਫਤ ਫੰਡ ਵਿਚੋਂ 218 ਕਰੋੜ ਰੁਪਏ ਜਾਰੀ ਕੀਤੇ ਹਨ।

ਇਸ ਤੋਂ ਇਲਾਵਾ ਕੇਂਦਰ ਨੇ ਪੰਜਾਬ ਸਣੇ ਬਾਕੀ 22 ਰਾਜਾਂ ਨੂੰ ਵੀ ਆਫ਼ਤ ਨਾਲ ਨਜਿੱਠਣ ਲਈ ਕੁਲ ਮਿਲਾ ਕੇ 7,532 ਕਰੋੜ ਰੁਪਏ ਜਾਰੀ ਕੀਤੇ ਹਨ। ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਗ੍ਰਹਿ ਮੰਤਰਾਲੇ ਦੀਆਂ ਸਿਫ਼ਾਰਸ਼ਾਂ ‘ਤੇ ਰਾਜ ਆਫ਼ਤ ਪ੍ਰਬੰਧਨ ਫੰਡ (SDRF) ਲਈ ਇਹ ਰਾਸ਼ੀ ਜਾਰੀ ਕੀਤੀ ਹੈ। ਮੋਦੀ ਸਰਕਾਰ ਨੇ ਹਰਿਆਣਾ ਦੀ ਖੱਟਰ ਸਰਕਾਰ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਲਈ 216.80 ਕਰੋੜ ਰੁਪਏ ਦਿੱਤੇ ਹਨ।

ਦੱਸ ਦੇਈਏ ਕਿ ਮੰਤਰਾਲੇ ਵੱਲ ਆਂਧਰਾ ਪ੍ਰਦੇਸ਼ ਨੂੰ 493.60 ਕਰੋੜ ਰੁਪਏ, ਅਰੁਣਾਚਲ ਪ੍ਰਦੇਸ਼ ਨੂੰ 110.40 ਕਰੋੜ ਰੁਪਏ, ਅਸਾਮ ਨੂੰ 340.40 ਕਰੋੜ ਰੁਪਏ, ਬਿਹਾਰ ਨੂੰ 624.40 ਕਰੋੜ ਰੁਪਏ, ਛੱਤੀਸਗੜ੍ਹ ਨੂੰ 181.60 ਕਰੋੜ ਰੁਪਏ, ਗੋਆ ਨੂੰ 4.80 ਕਰੋੜ ਰੁਪਏ, ਗੁਜਰਾਤ ਨੂੰ 584.00, ਹਰਿਆਣਾ ਨੂੰ 216.80 ਰੁਪਏ, ਹਿਮਾਚਲ ਪ੍ਰਦੇਸ਼ ਨੂੰ 493.60 ਕਰੋੜ ਰੁਪਏ, ਕਰਨਾਟਕ ਨੂੰ 348.80 ਕਰੋੜ ਰੁਪਏ, ਕੇਰਲ ਨੂੰ 138.80 ਕਰੋੜ ਰੁਪਏ, ਮਹਾਰਾਸ਼ਟਰ ਨੂੰ 1420.80 ਕਰੋੜ ਰੁਪਏ, ਮਣੀਪੁਰ ਨੂੰ 18.80 ਕਰੋੜ ਰੁਪਏ, ਮੇਘਾਲਿਆ ਨੂੰ 27.20 ਕਰੋੜ ਰੁਪਏ, ਮਿਜ਼ੋਰਮ ਨੂੰ 20.80 ਕਰੋੜ ਰੁਪਏ, ਉੜੀਸਾ ਨੂੰ 707.60 ਕਰੋੜ ਰੁਪਏ, ਪੰਜਾਬ ਨੂੰ 218.40 ਕਰੋੜ ਰੁਪਏ, ਤਾਮਿਲਨਾਡੂ ਨੂੰ 450.00 ਕਰੋੜ ਰੁਪਏ, ਤੇਲੰਗਾਨਾ ਨੂੰ 188.80 ਕਰੋੜ ਰੁਪਏ, ਤ੍ਰਿਪੁਰਾ ਨੂੰ 30.40 ਕਰੋੜ ਰੁਪਏ, ਉੱਤਰ ਪ੍ਰਦੇਸ਼ ਨੂੰ 812.00 ਕਰੋੜ ਰੁਪਏ ਅਤੇ ਉਤਰਾਖੰਡ ਨੂੰ 413.20 ਕਰੋੜ ਰੁਪਏ ਜਾਰੀ ਕੀਤੇ ਗਏ ਹਨ।