ਰੇਲਵੇ ਟਰੈਕ ਤੋਂ ਲਾ.ਸ਼ ਮਿਲਣ ਦਾ ਮਾਮਲਾ : ਧੋਗੜੀ ਪਿੰਡ ਦੇ ਹੀ ਦੋ ਸਕੇ ਭਰਾਵਾਂ ਨੇ ਨ.ਸ਼ੇ ਦਾ ਇੰਜੈਕਸ਼ਨ ਲਾ ਕੇ ਦੀਪੂ ਨੂੰ ਉਤਾਰਿਆ ਸੀ ਮੌ.ਤ ਦੇ ਘਾਟ

0
706

ਜਲੰਧਰ, 6 ਦਸੰਬਰ| ਪਿੰਡ ਧੋਗੜੀ ਦੇ ਰੇਲਵੇ ਟਰੈਕ ਤੋਂ ਬੇਕਰੀ ਮਾਲਕ ਇਸ਼ੂ ਦੇ ਵੱਡੇ ਭਰਾ ਦਵਿੰਦਰ ਕੁਮਾਰ ਦੀਪੂ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਥਾਣਾ ਆਦਮਪੁਰ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 304 (ਗੈਰ ਇਰਾਦਤਨ ਹੱਤਿਆ) 201 (ਸਬੂਤ ਖੁਰਦ-ਬੁਰਦ) ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।

ਪੁਲਿਸ ਨੇ ਕੇਸ ਵਿਚ ਧੋਗੜੀ ਦੇ ਹੀ ਰਹਿਣ ਵਾਲੇ ਕਾਲੂ ਤੇ ਉਸਦੇ ਭਰਾ ਨੂੰ ਨਾਮਜ਼ਦ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਦੋਸ਼ ਹੈ ਕਿ ਦੀਪੂ ਨੂੰ ਨਸ਼ੇ ਦਾ ਇੰਜੈਕਸ਼ਨ ਲਗਾ ਕੇ ਦੋਵਾਂ ਭਰਾਵਾਂ ਨੇ ਹੀ ਮਾਰਿਆ ਹੈ। ਮਾਮਲਾ ਖੁਦਕੁਸ਼ੀ ਦਾ ਬਣਾਉਣ ਲਈ ਉਸਦੀ ਲਾਸ਼ ਨੂੰ ਰੇਲਵੇ ਟਰੈਕ ਉਤੇ ਸੁੱਟਿਆ ਸੀ। ਡੀਐਸਪੀ ਕੰਵਰਪਾਲ ਦਾ ਕਹਿਣਾ ਹੈ ਕਿ ਦੋਵੇਂ ਭਰਾ ਘਰੋਂ ਫਰਾਰ ਹਨ, ਦੋਵਾਂ ਦੀ ਭਾਲ ਵਿਚ ਪੁਲਿਸ ਛਾਪੇਮਾਰੀ ਕਰ ਰਹੀ ਹੈ।