ਨਵੇਂ ਸਾਲ ਦਾ ਜਸ਼ਨ ਮਨਾਉਣ ਹਿਮਾਚਲ ਗਏ ਸੈਲਾਨੀਆਂ ਦੀ ਕਾਰ ਖਾਈ ‘ਚ ਡਿੱਗੀ, 2 ਦੀ ਮੌਤ, 4 ਗੰਭੀਰ ਜ਼ਖਮੀ

0
1095

ਫਤਿਹਗੜ੍ਹ ਸਾਹਿਬ/ਹਿਮਾਚਲ| ਸੋਲਨ ਜ਼ਿਲੇ ਦੇ ਪਰਵਾਣੂ ਵਿੱਚ ਸੈਲਾਨੀਆਂ ਦੀ ਕਾਰ ਹਾਈਵੇਅ ਤੋਂ ਖਾਈ ਵਿੱਚ ਡਿੱਗ ਗਈ। ਹਾਦਸੇ ਵਿੱਚ ਦੋ ਸੈਲਾਨੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 4 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕ ਅਤੇ ਜ਼ਖਮੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਤੋਂ ਸ਼ਿਮਲਾ ਆਏ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਇਹ ਹਾਦਸਾ ਸ਼ਨੀਵਾਰ ਸਵੇਰੇ ਥਾਣਾ ਪਰਵਾਣੂ ਦੇ ਅਧੀਨ ਰਾਸ਼ਟਰੀ ਰਾਜਮਾਰਗ 5 ‘ਤੇ ਟੀ.ਟੀ.ਆਰ ਅਤੇ ਕਸ਼ਯਪ ਢਾਬੇ ਨੇੜੇ ਵਾਪਰਿਆ। ਇਨੋਵਾ ਗੱਡੀ ਨੰਬਰ PB23-AF6715 ਸ਼ਿਮਲਾ ਤੋਂ ਪੰਜਾਬ ਵੱਲ ਜਾ ਰਹੀ ਸੀ, ਜਿਸ ਵਿੱਚ 6 ਲੋਕ ਸਵਾਰ ਸਨ। ਤੇਜ਼ ਮੋੜ ‘ਤੇ ਡਰਾਈਵਰ ਨੇ ਅਚਾਨਕ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਗੱਡੀ ਸੜਕ ਤੋਂ ਹੇਠਾਂ ਡਿੱਗ ਗਈ।

ਹਾਦਸੇ ਵਿੱਚ ਜ਼ਖ਼ਮੀ ਹੋਏ ਕੁੰਦਨ ਕੁਮਾਰ ਨੇ ਦੱਸਿਆ ਕਿ ਉਹ ਮੰਡੀ ਗੋਬਿੰਦਗੜ੍ਹ ਵਿੱਚ ਰਵੀ ਸਿੰਗਲਾ ਦੀ ਦੁਕਾਨ ’ਤੇ ਕੰਮ ਕਰਦਾ ਹੈ। 30 ਦਸੰਬਰ ਨੂੰ ਦੁਕਾਨ ਬੰਦ ਕਰਨ ਤੋਂ ਬਾਅਦ ਦੁਕਾਨ ਮਾਲਕ ਰਵੀ ਸਿੰਗਲਾ ਨਾਲ ਆਪਣੀ ਕਾਰ ਵਿੱਚ ਸੈਰ ਕਰਨ ਲਈ ਹਿਮਾਚਲ ਆਇਆ ਸੀ। ਦੁਕਾਨ ‘ਤੇ ਕੰਮ ਕਰਨ ਵਾਲੇ ਰਵਿੰਦਰ ਕੁਮਾਰ, ਚੰਦਨ ਕੁਮਾਰ ਅਤੇ ਰਾਧੇ ਵੀ ਨਾਲ ਆ ਗਏ।

ਦੁਕਾਨ ਦਾ ਮਾਲਕ ਰਵੀ ਸਿੰਗਲਾ ਗੱਡੀ ਚਲਾ ਰਿਹਾ ਸੀ। ਹਿਮਾਚਲ ਦਾ ਦੌਰਾ ਕਰਨ ਤੋਂ ਬਾਅਦ ਉਹ ਵਾਪਸ ਮੰਡੀ ਗੋਬਿੰਦਗੜ੍ਹ ਜਾ ਰਹੇ ਸਨ। ਕਸ਼ਯਪ ਢਾਬੇ ਨੇੜੇ ਤਿੱਖਾ ਮੋੜ ਆਉਣ ਕਾਰਨ ਰਵੀ ਸਿੰਗਲਾ ਗੱਡੀ ਤੋਂ ਕੰਟਰੋਲ ਗੁਆ ਬੈਠਾ ਅਤੇ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਟੋਏ ਵਿੱਚ ਜਾ ਡਿੱਗੀ.

ਹਾਦਸੇ ਵਿੱਚ ਰਵੀ ਸਿੰਗਲਾ ਉਮਰ 39 ਸਾਲ ਵਾਸੀ ਮਕਾਨ ਨੰਬਰ 230, ਵਿਕਾਸਨਗਰ ਮੰਡੀ ਗੋਬਿੰਦਗੜ੍ਹ, ਪੰਜਾਬ ਅਤੇ ਰਾਧੇਸ਼ਿਆਮ ਉਮਰ 21 ਸਾਲ ਵਾਸੀ ਖਾਨਪੁਰ ਜ਼ਿਲ੍ਹਾ ਸਮਸਤੀਪੁਰ ਬਿਹਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀਆਂ ਦੀ ਪਛਾਣ ਕੁੰਦਨ ਕੁਮਾਰ, ਰਵਿੰਦਰ ਕੁਮਾਰ, ਬਲਰਾਮ ਅਤੇ ਚੰਦਨ ਕੁਮਾਰ ਵਜੋਂ ਹੋਈ ਹੈ।

ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਫੂਲ ਚੰਦ ਨੇ ਦੱਸਿਆ ਕਿ ਸੜਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।