ਮਹਿਲਾ ਪੁਲਿਸ ਮੁਲਾਜ਼ਮ ਦੀ ਕਾਰ ਨੂੰ ਟਰੱਕ ਨੇ ਮਾਰੀ ਭਿਆਨਕ ਟੱਕਰ, ਦਰਦਨਾਕ ਮੌਤ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

0
2219

ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਸਾਂਦੇ ਹਾਸ਼ਮ ਨੇੜੇ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਟਰਾਲੇ ਨੇ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ, ਟੱਕਰ ਵਿਚ ਕਾਰ ਸਵਾਰ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਿਲਾ ਪੁਲਿਸ ਮੁਲਾਜ਼ਮ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ।

ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ 32 ਸਾਲ ਵਜੋਂ ਹੋਈ ਹੈ। ਉਹ ਜ਼ੀਰਾ ਦੇ ਪਿੰਡ ਸਨੇਰ ਦੀ ਰਹਿਣ ਵਾਲੀ ਸੀ। ਕੁਲਵਿੰਦਰ ਦਾ ਕਰੀਬ 2 ਮਹੀਨੇ ਪਹਿਲਾਂ ਕੈਨੇਡਾ ਵਿਖੇ ਵਿਆਹ ਹੋਇਆ ਸੀ।

ਕੁਲਵਿੰਦਰ ਡਿਊਟੀ ਤੋਂ ਵਾਪਸ ਆਪਣੇ ਘਰ ਆ ਰਹੀ ਸੀ ਕਿ ਜਦੋਂ ਉਹ ਪਿੰਡ ਸਾਂਦੇ ਹਾਸ਼ਮ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਅਚਾਨਕ ਕੱਟ ਮਾਰ ਦਿੱਤਾ ਅਤੇ ਟਰਾਲਾ ਸਿੱਧਾ ਆ ਕੇ ਉਸ ਦੀ ਆਈ-ਟਵੰਟੀ ਕਾਰ ਨਾਲ ਟਕਰਾਅ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਇਸ ਦੌਰਾਨ ਕੁਲਵਿੰਦਰ ਦੀ ਮੌਤ ਹੋ ਗਈ।

ਵੇਖੋ ਵੀਡੀਓ