ਮਾਮੇ ਦਾ ਵਿਆਹ ਵੇਖਣ ਚੰਡੀਗੜ੍ਹ ਆਏ ਪੰਜ ਭਰਾਵਾਂ ਦੀ ਕਾਰ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾਈ, 4 ਥਾਈਂ ਮੁੱਕੇ, ਇਕ ਸੀਰੀਅਸ

0
1546

ਚੰਡੀਗੜ੍ਹ, 30 ਅਕਤੂਬਰ| ਹਰਿਆਣਾ ਦੇ ਸੋਨੀਪਤ ‘ਚ ਸੜਕ ਹਾਦਸੇ ਨੇ ਚਾਰ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਹਾਦਸੇ ਵਿੱਚ ਚਾਰ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਜਦਕਿ ਇੱਕ ਹੋਰ ਜ਼ਖਮੀ ਹੈ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਇਹ ਪੰਜੇ ਚਚੇਰੇ ਭਰਾ ਚੰਡੀਗੜ੍ਹ ਤੋਂ ਆਪਣੇ ਮਾਮੇ ਦੇ ਵਿਆਹ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਦੀ ਪੰਜਾਬ ਰੋਡਵੇਜ਼ ਬੱਸ ਨਾਲ ਟੱਕਰ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਇਹ ਦਰਦਨਾਕ ਸੜਕ ਹਾਦਸਾ ਸੋਨੀਪਤ ਤੋਂ ਲੰਘਦੇ ਨੈਸ਼ਨਲ ਹਾਈਵੇ-44 ‘ਤੇ ਸੋਮਵਾਰ ਸਵੇਰੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ-ਦਿੱਲੀ ਲੇਨ ‘ਤੇ ਕਨਕ ਗਾਰਡਨ ਦੇ ਸਾਹਮਣੇ ਤੇਜ਼ ਰਫਤਾਰ ਪੰਜਾਬ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ।

ਕਵਿਡ ਕਾਰ ‘ਚ ਸਵਾਰ ਪੰਜ ਚਚੇਰੇ ਭਰਾਵਾਂ ‘ਚੋਂ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਭਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਮ੍ਰਿਤਕਾਂ ਦੀ ਪਛਾਣ ਫੈਸਲ, ਨਦੀਮ, ਮੁਹੰਮਦ ਜ਼ੈਦ ਅਤੇ ਆਜ਼ਮ ਵਜੋਂ ਹੋਈ ਹੈ। ਜਦਕਿ ਦਿਲਸ਼ਾਦ ਜ਼ਖਮੀ ਹੋ ਗਿਆ। ਇਹ ਸਾਰੇ ਦਿੱਲੀ ਦੇ ਨੰਦਨਗਰ ਦੇ ਰਹਿਣ ਵਾਲੇ ਹਨ।

ਦੱਸਿਆ ਜਾ ਰਿਹਾ ਹੈ ਕਿ ਸਾਰੇ ਚੰਡੀਗੜ੍ਹ ਆਪਣੇ ਮਾਮੇ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਆਏ ਸਨ। ਉਥੋਂ ਵਾਪਸ ਆ ਰਹੇ ਸਨ। ਸੋਨੀਪਤ ਗਨੌਰ ਥਾਣਾ ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜ਼ਖਮੀ ਨੌਜਵਾਨ ਦਾ ਰੋਹਤਕ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।