ਕਾਰ ਨੇ ਬੁਲੇਟ ਨੂੰ ਮਾਰੀ ਭਿਆਨਕ ਟੱਕਰ, 1 ਨੌਜਵਾਨ ਦੀ ਮੌਤ, 2 ਗੰਭੀਰ

0
579

ਬਠਿੰਡਾ | ਇਥੇ ਇਕ ਭਿਆਨਕ ਹਾਦਸਾ ਵਾਪਰ ਗਿਆ। ਰੇਲਵੇ ਓਵਰਬ੍ਰਿਜ ‘ਤੇ ਗਲਤ ਸਾਈਡ ਤੋਂ ਆਉਂਦੀ ਕਾਰ ਨੇ ਬੁਲੇਟ ਨੂੰ ਟੱਕਰ ਮਾਰ ਦਿੱਤੀ। ਬੁਲੇਟ ਸਵਾਰ ਦੇ ਹੇਠਾਂ ਡਿੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਬਲਵਿੰਦਰ ਵਜੋਂ ਹੋਈ ਹੈ। ਬੁਲੇਟ ‘ਤੇ ਤਿੰਨ ਨੌਜਵਾਨ ਸਵਾਰ ਹੋ ਕੇ ਜਾ ਰਹੇ ਸਨ ਕਿ ਕਾਰ ਨੇ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਬੁਲੇਟ ਦੇ ਪਰਖੱਚੇ ਉਡ ਗਏ। ਪਰਿਵਾਰ ਵਾਲਿਆਂ ਨੇ ਪੁਲਿਸ ‘ਤੇ ਕਾਰ ਸਵਾਰ ਖਿਲਾਫ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ।