ਮੱਝ ਨੇ ਵੀ ਚਾੜ੍ਹਿਆ ਚੰਨ : 1.5 ਲੱਖ ਦਾ ਮੰਗਲਸੂਤਰ ਖਾ ਗਈ, ਫਿਰ ਵੱਡੇ ਆਪ੍ਰੇਸ਼ਨ ਨਾਲ ਕੱਢਿਆ

0
1358

ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੱਝ, ਇਕ ਔਰਤ ਦਾ ਮੰਗਲਸੂਤਰ ਖਾ ਗਈ। ਇਹ ਕੋਈ ਆਮ ਮੰਗਲਸੂਤਰ ਨਹੀਂ ਸੀ, ਇਸ ਦੀ ਕੀਮਤ ਡੇਢ ਲੱਖ ਰੁਪਏ ਸੀ।

ਇਸ ਤੋਂ ਬਾਅਦ ਘਰ ‘ਚ ਹਫੜਾ-ਦਫੜੀ ਮਚ ਗਈ। ਫਿਰ ਮੱਝ ਦੇ ਪੇਟ ‘ਚੋਂ ਮੰਗਲਸੂਤਰ ਕੱਢਣ ਅਪਰੇਸ਼ਨ ਕਰਨਾ ਪਿਆ।

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਨਹਾਉਣ ਜਾਂਦੇ ਸਮੇਂ ਕਿਸਾਨ ਰਾਮਹਰੀ ਦੀ ਪਤਨੀ ਨੇ ਸੋਇਆਬੀਨ ਅਤੇ ਮੂੰਗਫਲੀ ਦੇ ਛਿਲਕਿਆਂ ਨਾਲ ਭਰੀ ਪਲੇਟ ‘ਚ ਆਪਣਾ ਮੰਗਲਸੂਤਰ ਰੱਖ ਦਿੱਤਾ ਸੀ। ਜਦੋਂ ਉਹ ਇਸ਼ਨਾਨ ਕਰਕੇ ਵਾਪਸ ਆਈ ਤਾਂ ਉਸ ਨੇ ਮੱਝ ਦੇ ਅੱਗੇ ਸੋਇਆਬੀਨ ਅਤੇ ਮੂੰਗਫਲੀ ਵਾਲੀ ਥਾਲੀ ਰੱਖ ਦਿੱਤੀ।

ਇਸ ਤੋਂ ਬਾਅਦ ਔਰਤ ਘਰ ਦੇ ਕੰਮਾਂ ‘ਚ ਇੰਨੀ ਰੁੱਝ ਗਈ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਹੋਇਆ।