ਜਗਜੀਤ ਸਿੰਘ ਡੱਲ | ਪੱਟੀ
ਸ਼ਹਿਰ ਦੇ ਭੱਲਿਆਂ ਮਹੁੱਲੇ ‘ਚ ਰਹਿਣ ਵਾਲੇ ਇਕ ਰਾਟਾਇਰਡ ਟੀਚਰ ਦਾ ਕਤਲ ਹੋ ਗਿਆ ਹੈ। ਉਨ੍ਹਾਂ ਦਾ ਕਤਲ ਕਿਉਂ ਹੋਇਆ ਅਤੇ ਕਿਸ ਨੇ ਕੀਤਾ ਇਸ ਬਾਰੇ ਫਿਲਹਾਲ ਕੋਈ ਸੁਰਾਗ ਨਹੀਂ ਲਗਿਆ ਹੈ। ਉਹ ਘਰ ‘ਚ ਇੱਕਲੇ ਰਹਿੰਦੇ ਸਨ।
ਮ੍ਰਿਤਕ ਸ਼ਤੀਸ਼ ਕੁਮਾਰ ਦੇ ਜਵਾਈ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਘਰ ‘ਚ ਇਕੱਲੇ ਰਹਿੰਦੇ ਸਨ। ਗੁਆਂਢੀਆਂ ਨੂੰ ਘਰੋਂ ਬਦਬੂ ਆਈ ਤਾਂ ਉਨ੍ਹਾਂ ਪੁਲਿਸ ਨੂੰ ਇਤਲਾਹ ਕੀਤੀ। ਗੇਟ ਦੇ ਬਾਹਰੋਂ ਵੀ ਤਾਲਾ ਲੱਗਿਆ ਹੋਇਆ ਸੀ।
ਇੰਸਪੈਕਟਰ ਅਜੇ ਕੁਮਾਰ ਖੁੱਲਰ ਨੇ ਦੱਸਿਆ ਕਿ ਜਦੋਂ ਬਾਹਰਲੇ ਦਰਵਾਜੇ ਨੂੰ ਲੱਗੇ ਜਿੰਦਰੇ ਨੂੰ ਤੋੜ ਕਿ ਅੰਦਰ ਦਾਖਲ ਹੋਏ ਤਾਂ ਲਾਸ਼ ਪਈ ਸੀ। ਸਤੀਸ਼ ਕੁਮਾਰ ਦੇ ਮੰਹੂ ਤੇ ਹੱਥਾਂ ‘ਤੇ ਕਿਰਚਾਂ ਨਾਲ ਵਾਰ ਕੀਤੇ ਗਏ ਹਨ ਅਤੇ ਮੰਹੂ ਸਿਰਹਾਣੇ ਨਾਲ ਦਬਾਇਆ ਗਿਆ ਸੀ। ਲਾਸ਼ ਵੀ ਗੱਲ ਚੁੱਕੀ ਸੀ।