ਮਾਨਸਾ ‘ਚ ਮਹਿਲਾ ਦੀ ਚਮਕੀ ਕਿਸਮਤ, ਨਿਕਲੀ 2.50 ਕਰੋੜ ਦੀ ਲਾਟਰੀ

0
1700

ਮਾਨਸਾ | ਇਥੋਂ ਇਕ ਵੱਡੀ ਲਾਟਰੀ ਦਾ ਇਨਾਮ ਨਿਕਲਿਆ ਸਾਹਮਣੇ ਆਇਆ ਹੈ। ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ, ਛੱਪਰ ਫਾੜ ਕੇ ਦਿੰਦਾ ਹੈ। ਸੋਮਾ ਰਾਣੀ ਲਈ ਇਹ ਕਹਾਵਤ ਉਸ ਵੇਲੇ ਸੱਚ ਸਾਬਤ ਹੋਈ, ਜਦੋਂ ਉਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ। ਨਾਗਾਲੈਂਡ ਸਟੇਟ ਡੀਅਰ ਵਿਸਾਖੀ ਬੰਪਰ ਦਾ ਡਰਾਅ ਕੱਢਿਆ ਗਿਆ ਹੈ ਤੇ 2.50 ਕਰੋੜ ਦਾ ਪਹਿਲਾ ਇਨਾਮ ਟਿਕਟ ਨੰਬਰ ਏ- 912699 ਚੁਣਿਆ ਗਿਆ।

ਜਾਣਕਾਰੀ ਦਿੰਦਿਆਂ ਵਰਿੰਦਰ ਖੱਤਰੀ ਨੇ ਦੱਸਿਆ ਕਿ ਹਰ ਬੰਪਰ ਵਿਚ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ ‘ਚੋਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨ ਜਦੋਂ ਸੋਮਾ ਰਾਣੀ ਟਿਕਟ ’ਤੇ ਦਾਅਵਾ ਕਰਨ ਲਈ ਸਪੈਸ਼ਲ ਡਿਸਟਰੀਬਿਊਟਰਜ਼ ਦੇ ਦਫ਼ਤਰ ਪਹੁੰਚੇ ਤਾਂ ਉਥੇ ਹੋਈ ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ਇਸ ਲਾਟਰੀ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ ਹੈ।

ਇਸ ਬਾਰੇ ਡਿਸਟਰੀਬਿਊਟਰ ਵਰਿੰਦਰ ਖੱਤਰੀ ਨੇ ਦੱਸਿਆ ਕਿ ਇਸ ਡਰਾਅ ਦੀ ਜੇਤੂ ਮਾਨਸਾ ਦੀ ਵਸਨੀਕ ਸੋਮਾ ਰਾਣੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਵਾਹਿਗੁਰੂ ਲਾਟਰੀਜ਼ ਦੇ ਵਿਕਰੇਤਾ ਭਨੋਟ ਇੰਟਰਪ੍ਰਾਈਜ਼, ਲੁਧਿਆਣਾ ਤੋਂ ਇਹ ਟਿਕਟ ਖਰੀਦੀ ਸੀ। ਸੋਮਾ ਰਾਣੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਕਰੋੜਪਤੀ ਬਣ ਜਾਵੇਗੀ।