ਵਿਆਹ ‘ਚ ਪੂਰਾ ਟੱਲੀ ਹੋ ਕੇ ਪਹੁੰਚਿਆ ਲਾੜਾ, ਬਰਾਤੀ ਵੀ ਨਸ਼ੇ ‘ਚ ਧੁੱਤ, ਲਾੜੀ ਨੇ ਵਾਪਸ ਮੋੜੀ ਬਾਰਾਤ, ਕਹਿੰਦੀ ਚਲਦੇ ਬਣੋ

0
456

ਅਸਾਮ| ਆਪਣੇ ਹੀ ਵਿਆਹ ਮੌਕੇ ਸ਼ਰਾਬ ਪੀ ਕੇ ਪਹੁੰਚੇ ਲਾੜੇ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਆਸਾਮ ਦੇ ਨਲਬਾੜੀ ਜ਼ਿਲੇ ‘ਚ ਇਕ ਮਹਿਲਾ ਨੇ ਉਸ ਸਮੇਂ ਵਿਆਹ ਕਰਵਾਉਣ ਤੋਂ ਸਾਫ ਨਾਂਹ ਕਰ ਦਿੱਤੀ ਜਦੋਂ ਲਾੜਾ ਸ਼ਰਾਬ ਪੀ ਕੇ ਬਰਾਤ ਲੈ ਕੇ ਪਹੁੰਚਿਆ। ਇਕ ਵੀਡੀਓ ਵਿਚ ਦਿੱਸ ਰਿਹਾ ਹੈ ਕਿ ਲਾੜਾ ਘਬਰਾਇਆ ਹੋਇਆ ਸੀ ਅਤੇ ਉਸ ਨੂੰ ਰਸਮਾਂ ਨਿਭਾਉਣ ਵਿਚ ਮੁਸ਼ਕਲ ਆ ਰਹੀ ਸੀ।

ਅਜਿਹੀ ਹੀ ਹੋਰ ਇਕ ਵੀਡੀਓ ‘ਚ ਵਿਆਹ ਦੀਆਂ ਰਸਮਾਂ ਦੌਰਾਨ ਲਾੜਾ ਫਰਸ਼ ‘ਤੇ ਲੇਟਿਆ ਦੇਖਿਆ ਜਾ ਸਕਦਾ ਹੈ। ਜਦੋਂ ਪੰਡਿਤ ਨੇ ਉਸ ਨੂੰ ਮੰਤਰ ਦੁਹਰਾਉਣ ਲਈ ਕਿਹਾ ਤਾਂ ਉਹ ਅਜਿਹਾ ਨਹੀਂ ਕਰ ਸਕਿਆ। ਲਾੜੇ ਦੀ ਪਛਾਣ ਪ੍ਰਸੇਨਜੀਤ ਹਾਲੋਈ ਵਾਸੀ ਨਲਬਾੜੀ ਵਜੋਂ ਹੋਈ ਹੈ।

ਲੜਕੀ ਦੇ ਪਰਿਵਾਰ ਮੁਤਾਬਕ ਲਾੜੇ ਨਾਲ ਆਏ ਕਰੀਬ 95 ਫੀਸਦੀ ਲੋਕ ਨਸ਼ੇ ‘ਚ ਸਨ, ਜਿਸ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਰਿਸ਼ਤੇਦਾਰ ਨੇ ਦੱਸਿਆ ਕਿ ਲਾੜਾ ਵੀ ਕਾਰ ਤੋਂ ਬਾਹਰ ਨਹੀਂ ਨਿਕਲ ਸਕਿਆ। ਉਸ ਦਾ ਪਿਤਾ ਹੋਰ ਵੀ ਨਸ਼ੇ ਵਿਚ ਸੀ। ਇਸ ਅਜੀਬ ਘਟਨਾ ਤੋਂ ਬਾਅਦ ਲਾੜੀ ਦੇ ਰਿਸ਼ਤੇਦਾਰਾਂ ਨੇ ਨਲਬਾੜੀ ਥਾਣੇ ‘ਚ ਸ਼ਿਕਾਇਤ ਦਰਜ ਕਰਵਾ ਕੇ ਵਿਆਹ ਲਈ ਕੀਤੇ ਖਰਚੇ ਦੇ ਮੰਗ ਕੀਤੀ ਹੈ।

ਲਾੜੀ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਵਿਆਹ ਵਧੀਆ ਚੱਲ ਰਿਹਾ ਸੀ। ਅਸੀਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਸਾਡੇ ਪਰਿਵਾਰ ਨੇ ਵਿਆਹ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮਾਮਲਾ ਵਧਣ ‘ਤੇ ਲੜਕੀ ਨੇ ਵਿਆਹ ‘ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ।