ਸਲਮਾਨ ਖਾਨ ਵਰਗੀ ਬੌਡੀ ਚਾਹੁੰਦਾ ਸੀ ਮੁੰਡਾ, ਸਪਲੀਮੈਂਟ ਵੇਚਣ ਵਾਲੇ ਨੇ ਲਾ’ਤਾ ਘੋੜਿਆਂ ਨੂੰ ਲੱਗਣ ਵਾਲਾ ਟੀਕਾ, ਹਾਲਤ ਗੰਭੀਰ

0
397

ਇੰਦੌਰ। ਸਿਕਸ ਪੈਕ ਐਬਸ ਲਈ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਤੋਂ ਵੀ ਪਿੱਛੇ ਨਹੀਂ ਹਟ ਰਹੇ। ਡਾਕਟਰੀ ਸਲਾਹ ਦੇ ਬਿਨਾਂ ਹੀ ਦਵਾਈ ਤੇ ਸਪਲੀਮੈਂਟ ਲੈ ਰਹੇ ਹਨ। ਇਸਦੇ ਹਾਨੀਕਾਰਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਇੰਦੌਰ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨੇ ਸਲਮਾਨ ਖਾਨ ਵਰਗੀ ਬਾਡੀ ਬਣਾਉਣ ਦੀ ਇੱਛਾ ਕੀਤੀ ਤਾਂ ਦੁਕਾਨਦਾਰ ਨੇ ਘੋੜਿਆਂ ਨੂੰ ਲੱਗਣ ਵਾਲਾ ਇੰਜੈਕਸ਼ਨ ਲਾ ਦਿੱਤਾ।

ਇਕ ਸਪਲੀਮੈਂਟ ਸਟੋਰ ਦੇ ਸੰਚਾਲਕ ਨੇ ਉਸ ਨੂੰ ਕਿਹਾ ਕਿ ਪ੍ਰੋਟੀਨ ਪਾਊਡਰ ਦੇ ਨਾਲ ਹੀ ਇਹ ਇੰਜੈਕਸ਼ਨ ਉਸਦੀ ਬਾਡੀ ਵਿੱਚ ਬਦਲਾਅ ਲਿਆ ਸਕਦੇ ਹਨ। ਨੌਜਵਾਨ ਦੀ ਬਾਡੀ ਤਾਂ ਸਲਮਾਨ ਵਰਗੀ ਨਹੀਂ ਬਣੀ, ਹਾਂ ਉਸਦੀ ਸਿਹਤ ਜ਼ਰੂਰ ਵਿਗੜ ਗਈ। ਸਰੀਰ ਵਿੱਚ ਦਰਦ ਹੋਣ ਲੱਗਿਆ ਤੇ ਲਿਵਰ ਵਿੱਚ ਸੋਜ਼ ਆ ਗਈ। ਜਿਸ ਨਾਲ ਉਸਦੀ ਹਾਲਤ ਕਾਫੀ ਗੰਭੀਰ ਹੋ ਗਈ। ਉਸਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਜੋ ਟੀਕਾ ਉਸਨੇ ਲਗਵਾਇਆ ਹੈ, ਉਹ ਘੋੜਿਆਂ ਨੂੰ ਲਗਾਇਆ ਜਾਂਦਾ ਹੈ।

ਇਹ ਮਾਮਲਾ ਇੰਦੌਰ ਦੇ ਵਿਜੇ ਨਗਰ ਇਲਾਕੇ ਦਾ ਹੈ । ਛੋੜਾ ਬਾਂਗੜਦਾ ਦਾ ਰਹਿਣ ਵਾਲਾ ਜੈ ਸਿੰਘ ਦੋ ਮਹੀਨਿਆਂ ਤੋਂ ਜਿੰਮ ਜਾ ਰਿਹਾ ਸੀ । ਉਸਨੇ ਬਿਨਾਂ ਡਾਕਟਰ ਦੀ ਸਲਾਹ ਲਏ ਪ੍ਰੋਟੀਨ ਪਾਊਡਰ ਅਤੇ ਇੱਕ ਟੀਕਾ ਲਗਵਾ ਲਿਆ । ਟੀਕੇ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ । ਪੂਰੇ ਸਰੀਰ ਵਿੱਚ ਖਾਸ ਕਰਕੇ ਪੇਟ ਵਿੱਚ ਦਰਦ ਸੀ। ਜਦੋਂ ਉਹ ਡਾਕਟਰ ਕੋਲ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਵੱਲੋਂ ਦਿੱਤਾ ਗਿਆ ਟੀਕਾ ਘੋੜਿਆਂ ਨੂੰ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿੱਚ ਉਸ ਨੇ ਵਿਜੇ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਦੁਕਾਨ ਸੰਚਾਲਕ ਮੋਹਿਤ ਆਹੂਜਾ ਖਿਲਾਫ ਨਾਮਜ਼ਦਗੀ ਰਿਪੋਰਟ ਲਿਖਵਾਈ ਗਈ ਹੈ।

ਜੈ ਸਿੰਘ ਦਾ ਕਹਿਣਾ ਹੈ ਕਿ ਦੁਕਾਨ ਸੰਚਾਲਕ ਮੋਹਿਤ ਆਹੂਜਾ ਨੇ ਦਾਅਵਾ ਕੀਤਾ ਸੀ ਕਿ ਪ੍ਰੋਟੀਨ ਪਾਊਡਰ ਅਤੇ ਇੰਜੈਕਸ਼ਨ ਲਗਾਉਣ ਨਾਲ ਸਰੀਰ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ। ਦੋ ਮਹੀਨਿਆਂ ਬਾਅਦ ਇਹ ਫਰਕ ਨਜ਼ਰ ਆਵੇਗਾ। ਪਹਿਲੀ ਖੁਰਾਕ ਲੈਣ ਤੋਂ ਬਾਅਦ ਹੀ ਉਸ ਦੀ ਸਿਹਤ ਵਿਗੜ ਗਈ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਦੁਕਾਨ ਸੰਚਾਲਕ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਟੀਕਾ ਲਗਾਇਆ ਹੈ। ਇਸ ਦੇ ਆਧਾਰ ‘ਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।