ਜਲੰਧਰ | ਥਾਣਾ ਮਕਸੂਦਾਂ ਅਧੀਨ ਆਉਂਦੇ ਬੁਲੰਦਪੁਰ ਵਿਖੇ ਪੰਜਾਬੀ ਬਾਗ ਵਿੱਚ ਇਕ ਕੁੜੀ ਨੇ ਵਿਆਹ ਤੋਂ 4 ਦਿਨ ਪਹਿਲਾਂ ਫਿਲਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਸੂਚਨਾ ਲੋਕਾਂ ਨੇ ਥਾਣਾ ਮਕਸੂਦਾਂ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਡਿਊਟੀ ਅਫਸਰ ASI ਸਤਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਕੁੜੀ ਦੀ ਪਛਾਣ ਚਾਂਦਨੀ ਉੱਤਰੀ ਰਾਮਜਸ ਵਾਸੀ ਪੰਜਾਬੀ ਬਾਗ ਵਜੋਂ ਹੋਈ ਹੈ।
ਕੁੜੀ ਨੇ ਮੁੰਡੇ ਬਿਸ਼ਨ ਵਾਸੀ ਹਰਗੋਬਿੰਦ ਨਗਰ ਖਿਲਾਫ ਮਕਸੂਦਾਂ ਥਾਣੇ ‘ਚ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਨਾਲ ਉਸ ਦਾ ਪ੍ਰੇਮ ਚੱਲ ਰਿਹਾ ਸੀ ਪਰ ਉਹ ਵਿਆਹ ਕਰਨ ਤੋਂ ਮਨ੍ਹਾ ਕਰ ਰਿਹਾ ਹੈ। ਪਰਿਵਾਰ ਦੀ ਸਹਿਮਤੀ ਨਾਲ ਉਸ ਦੇ ਵਿਆਹ ਦੀ ਤਰੀਕ 16 ਅਗਸਤ ਰੱਖੀ ਗਈ ਸੀ।
ਅੱਜ ਮੁੰਡੇ ਦੇ ਪਰਿਵਾਰ ਵਾਲੇ ਉਸ ਕੁੜੀ ਦੇ ਘਰ ਆਏ ਤੇ ਉਥੇ ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਗੱਲ ਕੀਤੀ। ਮੁੰਡੇ ਵਾਲਿਆਂ ਦੇ ਜਾਣ ਤੋਂ ਬਾਅਦ ਉਥੇ ਇਕ ਗੁਰੂਪ੍ਰਤਾਪ ਨਾਂ ਦਾ ਲੜਕਾ ਆਪਣੇ ਸਾਥੀ ਨਾਲ ਆਇਆ, ਜੋ ਕਿ ਉਨ੍ਹਾਂ ਦੇ ਘਰ ਨੇੜੇ ਹੀ ਰਹਿੰਦਾ ਹੈ। ਆਉਂਦੇ ਹੀ ਗੁਰੂਪ੍ਰਤਾਪ ਕੁੜੀ ਨੂੰ ਗਲਤ ਸ਼ਬਦਾਵਲੀ ਬੋਲਣ ਲੱਗ ਪਿਆ।
ਕੁੜੀ ਦੇ ਪਰਿਵਾਰ ਨੇ ਗੁਰੂਪ੍ਰਤਾਪ ਨੂੰ ਸਮਝਾਇਆ ਪਰ ਉਹ ਚਾਂਦਨੀ ਨੂੰ ਗਲਤ ਠਹਿਰਾ ਰਿਹਾ ਸੀ। ਇਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਕੁੜੀ ਨੇ ਆਪਣੇ ਕਮਰੇ ‘ਚ ਜਾ ਕੇ ਫਿਨਾਇਲ ਪੀ ਲਈ, ਜਿਸ ਨੂੰ ਪਰਿਵਾਰ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।