ਜਲੰਧਰ – ਦੋ ਮਹੀਨੇ ਪਹਿਲਾਂ ਟੁੱਟੀ ਮੰਗਣੀ, ਮੁੰਡੇ ਨੇ ਆਪਣੇ ਸਾਥੀਆਂ ਸਮੇਤ ਕੁੜੀ ਦੇ ਭਰਾ ਤੇ ਤਾਏ ਦੇ ਮਾਰੀਆਂ ਗੋਲੀਆਂ

0
981

ਜਲੰਧਰ | ਭੋਗਪੁਰ ਦੇ ਨੇੜਲੇ ਪਿੰਡ ਭਟਨੂਰਾ ਤੋਂ ਦੋ ਵਿਅਕਤੀ ਵਲੋਂ ਤਾਏ ਤੇ ਭਤੀਜੇ ਦੇ ਗੋਲੀਆਂ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ।

ਘਟਨਾਂ ਉਸ ਵੇਲੇ ਵਾਪਰੀ ਜਦੋਂ ਪਿੰਡ ਭਟਨੂਰਾ ਲੁਬਾਣਾ ਦੇ ਰਹਿਣ ਵਾਲੇ ਸੁਖਦੇਵ ਸਿੰਘ, ਭਤੀਜਾ ਸੰਦੀਪ ਸਿੰਘ ਤੇ ਭਤੀਜੀ ਮਨਪ੍ਰੀਤ ਕੌਰ ਦੇ ਨਾਲ ਦੇ ਪਿੰਡ ਭਟਨੂਰਾ ਲੁਬਾਣਾ ਆ ਰਹੇ ਸੀ। ਪਿੰਡ ਸੱਗਰਾਂਵਾਲੀ ਨੇੜੇ ਦੋ ਨੌਜਵਾਨ ਐਕਸਯੂਵੀ ਗੱਡੀ ਵਿਚ ਆਏ ਤਾਂ ਉਹਨਾਂ ਨੇ ਸੰਦੀਪ ਤੇ ਸੁਖਦੇਵ ਉੱਤੇ ਤਿੰਨ ਫਾਇਰ ਕਰ ਦਿੱਤੇ। ਸੁਖਦੇਵ ਦੇ ਲੱਕ ਵਿਚ ਦੋ ਤੇ ਸੰਦੀਪ ਦੇ ਇਕ ਗੋਲੀ ਲੱਗੀ। ਜ਼ਖਮੀ ਹੋਣ ਤੇ ਦੋਵਾਂ ਨੂੰ ਕਾਲਾ ਬੱਕਰਾ ਸਿਵਲ ਹਸਪਤਾਲ ਦਾਖਲ ਕਰਵਾਇਆ।

ਮੰਗਣੀ ਟੁੱਟਣ ‘ਤੇ ਵਾਪਰਿਆ ਹਾਦਸਾ

ਸੰਦੀਪ ਦੀ ਭੈਣ ਮਨਦੀਪ ਕੌਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਦੀ ਮੰਗਣੀ ਟਾਂਡਾ ਵਾਸੀ ਰਾਮ ਸਹਾਏ ਹਰਪ੍ਰੀਤ ਸਿੰਘ ਨਾਲ ਟੁੱਟ ਗਈ ਸੀ। ਮੁਕੇਰੀਆਂ ਦੇ ਥਾਣੇ ਵਿਚ ਇਸ ਦਾ ਫੈਸਲਾ ਹੋਇਆ ਸੀ। ਮਨਦੀਪ ਨੇ ਕਿਹਾ ਕਿ ਇਸ ਦਾ ਬਦਲਾ ਲੈਣ ਲਈ ਹਰਪ੍ਰੀਤ ਤੇ ਉਸ ਦੇ ਭਰਾ ਅਮਨਦੀਪ ਸਮੇਤ ਸਾਥੀਆਂ ਨਾਲ ਮਿਲ ਕੇ ਉਹਨਾਂ ਮੇਰੇ ਤਾਏ ਤੇ ਭਰਾ ਦੇ ਗੋਲੀਆਂ ਮਾਰੀਆਂ ਹਨ।

ਭੋਗਪੁਰ ਥਾਣੇ ਦੇ ਮੁੱਖ ਮਨਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਤੇ ਮਨਦੀਪ ਕੌਰ ਦੇ ਬਿਆਨ ਉਪਰ ਕਾਰਵਾਈ ਕੀਤੀ ਜਾ ਰਹੀ ਹੈ।