ਟੂਰਨਾਮੈਂਟ ‘ਚ ਸਿਲੈਕਸ਼ਨ ਨਾ ਹੋਣ ‘ਤੇ ਲਾਪਤਾ ਹੋਈ ਮਹਿਲਾ ਕ੍ਰਿਕਟਰ ਰਾਜਸ਼੍ਰੀ ਦੀ ਜੰਗਲ ‘ਚੋਂ ਲਟਕਦੀ ਮਿਲੀ ਲਾਸ਼

0
3888

ਨੈਸ਼ਨਲ ਨਿਊਜ਼ | ਓਡੀਸ਼ਾ ‘ਚ ਮਹਿਲਾ ਕ੍ਰਿਕਟਰ ਰਾਜਸ਼੍ਰੀ ਸਵੈਨ ਦੀ ਲਾਸ਼ ਜੰਗਲ ‘ਚ ਲਟਕਦੀ ਮਿਲੀ ਹੈ। ਉਹ 11 ਜਨਵਰੀ ਤੋਂ ਲਾਪਤਾ ਸੀ। ਜੰਗਲ ‘ਚੋਂ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੇ ਓਡੀਸ਼ਾ ਕ੍ਰਿਕਟ ਸੰਘ ‘ਤੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 26 ਸਾਲਾ ਰਾਜਸ਼੍ਰੀ ਦੀ ਸਕੂਟੀ ਅਥਾਗੜ੍ਹ ਦੇ ਗੁਰਦੀਝਟੀਆ ਜੰਗਲ ਵਿਚੋਂ ਮਿਲੀ ਤੇ ਲਾਸ਼ ਦਰੱਖ਼ਤ ਨਾਲ ਲਟਕੀ ਹੋਈ ਸੀ।

ਰਾਜਸ਼੍ਰੀ ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਸੀ ਤੇ ਮੱਧ ਕ੍ਰਮ ‘ਚ ਬੱਲੇਬਾਜ਼ੀ ਵੀ ਕਰਦੀ ਸੀ। ਲਾਪਤਾ ਹੋਣ ਤੋਂ ਬਾਅਦ 12 ਜਨਵਰੀ ਨੂੰ ਉਸਦੇ ਕੋਚ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਰਾਜਸ਼੍ਰੀ ਪੁਰੀ ਜ਼ਿਲੇ ਦੀ ਰਹਿਣ ਵਾਲੀ ਸੀ।

ਉਹ ਪੁਡੂਚੇਰੀ ਵਿਚ ਆਗਾਮੀ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਲਈ ਓਡੀਸ਼ਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਇਕ ਸਿਖਲਾਈ ਕੈਂਪ ‘ਚ ਸ਼ਾਮਲ ਹੋਣ ਲਈ ਕਟਕ ‘ਚ ਸੀ। ਹਾਲਾਂਕਿ ਉਸ ਨੂੰ ਟੂਰਨਾਮੈਂਟ ਲਈ ਚੁਣੀ ਗਈ 16 ਮੈਂਬਰੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਫਿਰ ਉਹ ਰੋਂਦੀ ਹੋਈ ਕੈਂਪ ਤੋਂ ਚਲੀ ਗਈ।

ਰੂਮਮੇਟ ਨੇ ਕਿਹਾ ਕਿ ਉਹ ਟੀਮ ਦੇ ਐਲਾਨ ਤੋਂ ਬਾਅਦ ਸ਼ਾਮ ਨੂੰ ਰੋਂਦੀ ਹੋਈ ਦਿਖਾਈ ਦਿੱਤੀ ਅਤੇ ਹੋਟਲ ਤੋਂ ਲਾਪਤਾ ਹੋ ਗਈ।