ਅੰਮ੍ਰਿਤਸਰ ਤੋਂ ਅਗਵਾ ਹੋਈ 7 ਸਾਲਾ ਬੱਚੀ ਦੀ ਮਿਲੀ ਲਾ.ਸ਼, ਮਤਰੇਈ ਮਾਂ ਨੇ ਹੀ ਕੀਤਾ ਕਾਰਾ

0
519

ਅੰਮ੍ਰਿਤਸਰ| ਅੰਮ੍ਰਿਤਸਰ ਤੋਂ ਅਗਵਾ ਹੋਈ 7 ਸਾਲ ਦੀ ਬੱਚੀ ਦੀ ਪੁਲਿਸ ਨੂੰ ਲਾ+ਸ਼ ਬਰਾਮਦ ਹੋਈ ਹੈ। ਬੀਤੇ ਦਿਨ ਅੰਮ੍ਰਿਤਸਰ ਦੇ ਘਰਿੰਡਾ ਥਾਣਾ ਦੇ ਅਧੀਨ ਪੈਂਦੇ ਰਾਮਪੁਰਾ ਤੋਂ ਬੱਚੀ ਨੂੰ ਕਿਡਨੈਪ ਕੀਤਾ ਗਿਆ ਸੀ।

ਪੁਲਿਸ ਨੂੰ ਅੱਜ ਪਿੰਡ ਦੇ ਨਜ਼ਦੀਕ ਇਕ ਛੱਪੜ ‘ਚੋਂ ਬੱਚੀ ਦੀ ਲਾ+ਸ਼ ਮਿਲੀ ਹੈ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਤਰੇਈ ਮਾਂ ਨੇ ਹੀ ਸੱਤ ਸਾਲਾ ਇਸ ਮਾਸੂਮ ਬੱਚੀ ਦਾ ਕ+ਤ+ਲ ਕੀਤਾ ਹੈ। ਬੀਤੇ ਦਿਨ 2 ਮੁਲਜ਼ਮਾਂ ਦੀ ਇਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਸੀ ਜਿਸ ‘ਚ ਇੱਕ ਵਿਅਕਤੀ ਅਤੇ ਔਰਤ ਇਸ ਬੱਚੀ ਨੂੰ ਮੋਟਰਸਾਈਕਲ ‘ਤੇ ਲਿਜਾ ਰਹੇ ਸਨ। ਪੁਲਿਸ ਹੁਣ ਦੂਸਰੇ ਕਾ.ਤਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਸੀਸੀਟੀਵੀ ਕੈਮਰੇ ਵਿੱਚ ਮੋਟਰਸਾਈਕਲ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਲੜਕੀ ਦਾ ਨਾਂਅ ਅਭਿਰੋਜ ਜੋਤ ਕੌਰ ਹੈ। ਬੀਤੇ ਦਿਨ ਜਦੋਂ ਦੇਰ ਰਾਤ ਤੱਕ ਲੜਕੀ ਘਰ ਨਾ ਪਰਤੀ ਤਾਂ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਪੁਲਿਸ ਨੇ ਸਵੇਰ ਤੋਂ ਹੀ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਸੀ, ਅਤੇ ਜਾਂਚ ਕੀਤੀ ਜਾ ਰਹੀ ਸੀ। ਲੜਕੀ ਜਿੱਥੇ ਟਿਊਸ਼ਨ ਲਈ ਜਾਂਦੀ ਸੀ, ਉਸ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਗਈ ਜਿਸ ਤੋਂ ਬਾਅਦ ਫੁਟੇਜ ‘ਚ ਇਕ ਬਾਈਕ ਸਵਾਰ ਇੱਕ ਔਰਤ ਸਮੇਤ ਲੜਕੀ ਨੂੰ ਆਪਣੇ ਨਾਲ ਲੈ ਕੇ ਜਾਂਦਾ ਦਿਖਾਈ ਦਿੱਤਾ, ਜਿਸ ਰਸਤੇ ਉਹ ਟਿਊਸ਼ਨ ਪੜ੍ਹਨ ਲਈ ਜਾਂਦੀ ਸੀ। ਲੜਕੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਅਤੇ ਔਰਤ ਨੇ ਆਪਣੇ ਮੂੰਹ ਢਕੇ ਹੋਏ ਸਨ।