ਬਲਾਚੌਰ। ਥਾਣਾ ਬਲਾਚੌਰ ਅਧਿਨ ਪੈਂਦੇ ਪਿੰਡ ਮਹਿੰਦਪੁਰ ਦੇ ਲਾਪਤਾ ਹੋਏ 27 ਸਾਲਾ ਨੌਜਵਾਨ ਦੀ ਲਾਸ਼ ਖੂਹ ਵਿਚੋਂ ਮਿਲਣ ਦੀ ਖ਼ਬਰ ਮਿਲੀ ਹੈ।
ਪਿੰਡ ਮਹਿੰਦਪੁਰ ਦਾ 27 ਸਾਲਾ ਨੌਜਵਾਨ ਪੰਕਜ ਮਾਨ ਪੁੱਤਰ ਸਵ. ਸੋਹਣ ਲਾਲ ਨਵਾਂਸ਼ਹਿਰ ਵਿਖੇ ਇਨਕਮ ਟੈਕਸ ਵਿਭਾਗ ਵਿਚ ਡਿਊਟੀ ਕਰਦਾ ਸੀ।
ਉਹ 7 ਜੂਨ 2022 ਦੀ ਰਾਤ ਤੋਂ ਲਾਪਤਾ ਹੋ ਗਿਆ ਸੀ। ਪਰਿਵਾਰ ਵੱਲੋਂ ਜਿਸ ਦੀ ਇਤਲਾਹ ਥਾਣਾ ਸਦਰ ਬਲਾਚੌਰ ਵਿਖੇ ਦਿੱਤੀ ਗਈ ਸੀ। ਪਰਿਵਾਰ ਵੱਲੋਂ ਉਸ ਦੀ ਕਈ ਦਿਨਾਂ ਤੋਂ ਭਾਲ ਕੀਤੀ ਜਾ ਰਹੀ ਸੀ।
ਪੰਕਜ ਦੀ ਲਾਸ਼ ਅੱਜ ਪਿੰਡ ਦੇ ਲਾਗਲੇ ਖੂਹ ਵਿਚ ਤੈਰਦੀ ਵੇਖਣ ‘ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਫਿਲਹਾਲ ਉਸਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ।
ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ-ਪੜਤਾਲ ਕਰ ਰਹੀ ਹੈ।