ਮਿੱਠਾ ਬਾਜ਼ਾਰ ਦੇ ਹਾਰਡਵੇਅਰ ਵਪਾਰੀ ਦੀ ਜੰਮੂ ਦੇ ਹੋਟਲ ‘ਚੋਂ ਲਾਸ਼ ਮਿਲੀ

0
1499

ਜਲੰਧਰ/ਜੰਮੂ| ਸ਼ਹਿਰ ਦੇ ਇਲਾਕੇ ਮਿੱਠਾ ਬਜਾਰ ਦੇ ਵਪਾਰੀ ਰਾਜੇਸ਼ ਕੁਮਾਰ ਦੀ ਲਾਸ਼ ਜੰਮੂ ਦੇ ਇੱਕ ਹੋਟਲ ਵਿੱਚੋਂ ਬਰਾਮਦ ਹੋਈ ਹੈ।

ਜੰਮੂ ਦੇ ਹਰੀ ਮਾਰਕਿਟ ਇਲਾਕੇ ਦੇ ਹੋਟਲ ਵਿੱਚ ਰਾਜੇਸ਼ ਰੁਕੇ ਸਨ ਜਿੱਥੇ ਹੋਟਲ ਵਾਲਿਆਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਗਈ ਹੈ। ਲਾਸ਼ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ। ਜੰਮੂ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਵਿੱਚ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

ਰਾਜੇਸ਼ ਪੁੱਤਰ ਧਰਮਪਾਲ ਜੈਨ ਸਟ੍ਰੀਟ ਮਿੱਠਾ ਬਾਜਾਰ ਜਲੰਧਰ ਦੇ ਰਹਿਣ ਵਾਲੇ ਸਨ।

ਪੁਲਿਸ ਮੁਤਾਬਿਕ- ਰਾਜੇਸ਼ ਤਿੰਨ ਦਿਨ ਤੋਂ ਜੰਮੂ ਦੇ ਹੋਟਲ ਵਿੱਚ ਰੁਕੇ ਸਨ। ਪੰਜਾਬ ਤੋਂ ਹਾਰਡਵੇਅਰ ਦਾ ਸਮਾਨ ਲੈ ਕੇ ਜੰਮੂ ਦੇ ਦੁਕਾਨਦਾਰਾਂ ਨੂੰ ਵੇਚਣ ਇੱਥੇ ਆਉਂਦੇ ਸਨ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਰਾਜੇਸ਼ ਨੂੰ ਇਸ ਤੋਂ ਪਹਿਲਾਂ ਵੀ ਇੱਕ ਵਾਰ ਹਾਰਟ ਅਟੈਕ ਹੋਇਆ ਸੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।