ਤਿੰਨ ਬੱਚਿਆਂ ਦੀ ਮਾਂ ਨਾਲ ਰਿਲੇਸ਼ਨ ‘ਚ ਰਹਿ ਰਹੇ 22 ਸਾਲਾ ਨੌਜਵਾਨ ਦੀ ਬੰਦ ਕਮਰੇ ‘ਚ ਮਿਲੀ ਲਾਸ਼, ਪਰਿਵਾਰ ਦਾ ਦੋਸ਼ ਔਰਤ ਨੇ ਕੀਤਾ ਕਤਲ

0
770

ਗੁਰਦਾਸਪੁਰ | ਲੁਬਟਾਲਾ ਦੇ ਗੁਰੂ ਨਾਨਕ ਨਗਰ ਇਲਾਕੇ ‘ਚ ਉਸ ਵੇਲੇ ਸਨਸਨੀ ਫੈਲ ਗਈ। ਜਦ ਤਿੰਨ ਬੱਚਿਆਂ ਦੀ ਮਾਂ ਨਾਲ ਸੰਬੰਧ ਤੌਰ ‘ਤੇ ਕਿਰਾਏ ‘ਤੇ ਰਹਿ ਰਹੇ 22 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪੁਹੰਚ ਕੇ ਘਰ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਨੌਜਵਾਨ ਦੀ ਲਾਸ਼ ਬਾਹਰ ਕੱਢ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਿਲ ਹਸਪਤਾਲ ਭੇਜੀ ਅਤੇ ਅਗਲੀ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਲਾਸ਼ ਨੂੰ ਕੀੜੇ ਪੈ ਚੁੱਕੇ ਸਨ, ਜਿਸ ਤੋਂ ਸਾਫ ਪਤਾ ਲਗਦਾ ਸੀ ਕਿ ਲਾਸ਼ 10 ਤੋਂ 15 ਦਿਨ ਪੁਰਾਣੀ ਹੈ। ਉਕਤ ਮਹਿਲਾ ਫਰਾਰ ਦਸੀ ਜਾ ਰਹੀ ਹੈ।

ਮ੍ਰਿਤਕ ਨੌਜਵਾਨ ਜ਼ਿਲਾ ਗੁਰਦਾਸਪੁਰ ਦੇ ਪਿੰਡ ਦੂੰਬੀਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਮ੍ਰਿਤਕ ਦੇ ਭਰਾ ਵਿਕਾਸ ਕੁਮਾਰ ਦਾ ਕਹਿਣਾ ਸੀ ਕਿ ਉਹ ਖੁਦ ਵਿਦੇਸ਼ ਰਹਿੰਦਾ ਹੈ ਅਤੇ ਕਈ ਵਾਰ ਉਸ ਨੇ ਆਪਣੇ ਭਰਾ ਸੰਨੀ ਨੂੰ ਵੀ ਵਿਦੇਸ਼ ਲਿਜਾਉਣ ਦੀ ਕੋਸ਼ਿਸ਼ ਕੀਤੀ ਅਤੇ ਸੰਨੀ ਇਕ ਵਾਰ ਵਿਦੇਸ਼ ਵੀ ਚਲਾ ਗਿਆ ਪਰ ਉਕਤ ਮਹਿਲਾ ਨੇਹਾ ਸ਼ਰਮਾ ਦੇ ਕਹਿਣ ‘ਤੇ ਉਹ ਵਾਪਿਸ ਆ ਗਿਆ ਅਤੇ ਉਸ ਨਾਲ ਬਟਾਲਾ ਦੇ ਗੁਰੂ ਨਾਨਕ ਨਗਰ ਵਿਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਿਆ।

ਉਸ ਨੇ ਕਿਹਾ ਕਿ ਅਸੀਂ ਆਪਣੇ ਭਰਾ ਸੰਨੀ ਨੂੰ ਬਹੁਤ ਸਮਝਾਇਆ ਪਰ ਉਸ ਨੇ ਸਾਡੀ ਇਕ ਨਹੀਂ ਮੰਨੀ ਅਤੇ ਉਕਤ ਮਹਿਲਾ ਨੇਹ ਸ਼ਰਮਾ ਨਾਲ ਪਿਛਲੇ ਚਾਰ ਸਾਲ ਤੋਂ ਰਹਿਣ ਲੱਗ ਪਿਆ ਅਤੇ ਅੱਜ ਉਕਤ ਮਹਿਲਾ ਦਾ ਸਾਨੂੰ ਫੋਨ ਆਇਆ ਕੇ ਮੈਂ ਕੁਝ ਦਿਨਾਂ ਤੋਂ ਦੂਸਰੇ ਸ਼ਹਿਰ ਆਈ ਹੋਈ ਹਾਂ ਅਤੇ ਅੱਜ ਸੰਨੀ ਮੇਰਾ ਫੋਨ ਨਹੀਂ ਉਠਾ ਰਿਹਾ। ਤੁਸੀਂ ਜਾ ਕੇ ਦੇਖੋ ਅਤੇ ਜਦੋਂ ਅਸੀਂ ਬਟਾਲਾ ਆ ਕੇ ਉਕਤ ਮਕਾਨ ਵਿੱਚ ਦੇਖਿਆ ਤਾਂ ਮਕਾਨ ਚਾਰੇ ਪਾਸੇ ਤੋਂ ਬੰਦ ਸੀ ਅਤੇ ਇਕ ਸ਼ੀਸ਼ੇ ਜਰੀਏ ਨਜ਼ਰ ਆਇਆ ਕੇ ਮੇਰੇ ਭਰਾ ਸੰਨੀ ਦੀ ਮ੍ਰਿਤਕ ਦੇਹ ਬੈੱਡ ‘ਤੇ ਪਈ ਹੋਈ ਹੈ ਤਾਂ ਫਿਰ ਅਸੀਂ ਪੁਲਿਸ ਦੀ ਮਦਦ ਨਾਲ ਮਕਾਨ ਦੇ ਤਾਲੇ ਤੋੜ ਕੇ ਭਰਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਟਾਲਾ ਭੇਜਿਆ। ਉਸ ਨੇ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ।