ਲੁਧਿਆਣਾ | ਸ਼ਹਿਰ ਦੇ ਅਬਦੁੱਲਾਪੁਰ ਕਸਬੇ ਤੋਂ ਲਾਪਤਾ ਹੋਏ ਸਹਿਜਪ੍ਰੀਤ ਸਿੰਘ ਦੀ ਲਾਸ਼ ਸਾਹਨੇਵਾਲ ਦੀ ਨਹਿਰ ‘ਚੋਂ ਮਿਲੀ ਹੈ। ਬੱਚੇ ਦੇ ਤਾਏ ਨੇ ਹੀ ਉਸ ਨੂੰ ਨਹਿਰ ‘ਚ ਧੱਕਾ ਦੇ ਦਿੱਤਾ ਸੀ। ਤਾਏ ਤੋਂ ਪੁੱਛ ਪੜਤਾਲ ਤੋਂ ਬਾਅਦ ਦੀ ਲਾਸ਼ ਬਰਾਮਦ ਹੋਈ ਸੀ। ਸਹਿਜ ਦੀ ਤਾਈ ਨੇ ਕਿਹਾ ਹੈ ਕਿ ਜੇ ਇਨਸਾਫ ਨਾ ਮਿਲਿਆ ਤਾਂ ਮੈਂ ਆਪਣਾ ਘਰਵਾਲਾ ਖੁਦ ਮਾਰਾਂਗੀ। ਮਾਰਨ ਵਾਲਾ ਸਹਿਜ ਜਾ ਮਾਸੜ ਤੇ ਤਾਇਆ ਲੱਗਦਾ ਸੀ। ਇਕ ਘਰ ਦੋ ਭੈਣਾਂ ਵਿਆਹੀਆਂ ਹੋਈਆਂ ਹਨ।
ਬੱਚੇ ਦੇ ਮਾਤਾ-ਪਿਤਾ ਵੱਲੋਂ ਕੀਤੀ ਗਈ ਅਪੀਲ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀ ਸੀ ਤੇ ਹਜ਼ਾਰਾਂ ਲੋਕ ਉਸ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਸਨ। ਥਾਣਾ ਮਾਡਲ ਟਾਊਨ ਦੀ ਪੁਲਿਸ ਬੱਚੇ ਦੀ ਲਾਸ਼ ਨੂੰ ਲੱਭਣ ਲਈ ਦਿਨ-ਰਾਤ ਲੱਗੀ ਹੋਈ ਸੀ। ਅੱਜ ਸਵੇਰੇ ਉਸ ਦੀ ਲਾਸ਼ ਗੁਰਦੁਆਰਾ ਸੁਖਚੈਨਸਰ ਨੇੜੇ ਸਾਹਨੇਵਾਲ ਨਹਿਰ ‘ਚੋਂ ਬਰਾਮਦ ਹੋਈ।
7 ਸਾਲਾ ਸਹਿਜਪ੍ਰੀਤ ਸਿੰਘ 18 ਅਗਸਤ ਦੀ ਰਾਤ ਨੂੰ ਘਰੋਂ ਲਾਪਤਾ ਹੋ ਗਿਆ ਸੀ। ਪੁਲਸ ਨੇ ਉਸ ਦੇ ਲਾਪਤਾ ਹੋਣ ‘ਤੇ ਅਪਰਾਧਿਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਦੋਂ ਪੁਲਿਸ ਨੇ ਬੱਚੇ ਦੇ ਤਾਏ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਪੁਲਿਸ ਨੂੰ ਵੱਖ-ਵੱਖ ਬਿਆਨ ਦੇ ਰਿਹਾ ਸੀ।
ਪੁਲੀਸ ਨੂੰ ਉਸਨੇ ਦੱਸਿਆ ਕਿ ਉਹ ਰਾਤ ਤੱਕ ਬੱਚੇ ਨੂੰ ਗੁਰਦੁਆਰਾ ਸੁਖਚੈਨ ਸਾਹਿਬ ਲੈ ਕੇ ਗਿਆ ਸੀ ਤੇ ਉਥੇ ਉਸ ਨੂੰ ਚਾਹ ਵੀ ਪਿਲਾਈ ਸੀ। ਹੁਣ ਬੱਚੇ ਦੇ ਤਾਇਆ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਇਸ ਬਾਰੇ ਜਲਦ ਪ੍ਰੈਸ ਕਾਨਫਰੰਸ ਕਰੇਗੀ।