ਅੰਮ੍ਰਿਤਸਰ | ਅੰਮ੍ਰਿਤਪਾਲ ਸਿੰਘ ‘ਤੇ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ। ਨਸ਼ਾ ਮੁਕਤੀ ਦੀ ਆੜ ਵਿਚ ਆਪਣੀ ਫੌਜ ਤਿਆਰ ਕਰ ਰਿਹਾ ਸੀ। ਅੰਮ੍ਰਿਤਪਾਲ ਦੇ ਸਾਥੀ ਵੀ ਕਰਦੇ ਸਨ ਨਸ਼ਾ। ਪਹਿਲੀ ਵਾਰ ਪੁਲਿਸ ਅਧਿਕਾਰੀ ਨੇ ਰਾਜ਼ ਖੋਲ੍ਹੇ। SP ਤੇਜਵੀਰ ਸਿੰਘ ਨੇ ਕਿਹਾ ਕਿ ਨਸ਼ਾ ਮੁਕਤੀ ਕੇਂਦਰ ਦੀ ਅਸਲੀਅਤ ਕੁਝ ਹੋਰ ਸੀ। ਕਈ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਰਗਲਾਇਆ ਜਾਂਦਾ ਸੀ ਤੇ ਹਥਿਆਰਾਂ ਦੀ ਟਰੇਨਿੰਗ ਦਿੱਤੀ ਜਾਂਦੀ ਸੀ। ਕਈ ਰਾਜ਼ ਬੇਪਰਦਾ ਹੋ ਰਿਹਾ ਹਨ।
ਕਈ ਅੰਮ੍ਰਿਤਪਾਲ ਦੇ ਰੱਖੇ ਡਾਕਟਰਾਂ ਨੇ ਦੱਸਿਆ ਕਿ ਨਾਰਮਲ ਦਵਾਈਆਂ ਦਿੱਤੀਆਂ ਜਾਂਦੀਆਂ ਸਨ। ਕਈ ਨੌਜਵਾਨ ਸੈਂਟਰਾਂ ਦਾ ਅਸਲ ਸੱਚ ਜਾਣਨ ‘ਤੇ ਵਾਪਸ ਮੁੜ ਗਏ। ਖਾਲਸਾ ਵਹੀਰ ਨੂੰ ਵੇਖ ਕੇ ਕਈ ਨੌਜਵਾਨ ਨਾਲ ਜੁੜੇ। ਸਪੀਚਾਂ ਤੋਂ ਪ੍ਰਭਾਵਿਤ ਹੋ ਜਾਂਦੇ ਸਨ। ਪਿੰਡਾਂ ਦੇ ਡਾਕਟਰਾਂ ਨੂੰ ਰੱਖਿਆ ਸੀ ਨਸ਼ਾ-ਛੁਡਾਊ ਸੈਂਟਰਾਂ ਵਿਚ। ਪੁਲਿਸ ਦਾ ਕਹਿਣਾ ਹੈ ਕਿ ਜੋ ਨਸ਼ਾ-ਛੁਡਾਊ ਕੇਂਦਰਾਂ ਵਿਚ ਆਉਂਦੇ ਸਨ, ਬਾਅਦ ਵਿਚ ਉਨ੍ਹਾਂ ਦੀਆਂ ਹੀ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਸਨ। ਅੰਮ੍ਰਿਤਸਰ ਦੇ ਪਿੰਡ ਦੀ ਨਹਿਰ ਕੋਲ ਹਥਿਆਰ ਚਲਾਉਣ ਦੀ ਹੁੰਦੀ ਸੀ ਸਿਖਲਾਈ। ਅਨਟਰੇਂਡ ਡਾਕਟਰ ਕਰਦੇ ਸਨ ਮਰੀਜ਼ਾਂ ਦਾ ਇਲਾਜ।