ਪੱਕੀਆਂ ਸਹੇਲੀਆਂ ਨੇ ਇਕ-ਦੂਜੇ ਤੋਂ ਦੂਰ ਨਾ ਹੋਣ ਕਰਕੇ, ਇਕੋ ਮੁੰਡੇ ਨਾਲ ਕਰਵਾ ਲਿਆ ਵਿਆਹ

0
1691

ਪਾਕਿਸਤਾਨ | ਦੋ ਪੱਕੀਆਂ ਸਹੇਲੀਆਂ ਨੇ ਇਕੱਠੀਆਂ ਰਹਿਣ ਲਈ ਇਕ ਮੁੰਡੇ ਨਾਲ ਹੀ ਵਿਆਹ ਕਰਵਾ ਲਿਆ। ਦੋਵਾਂ ਦੀ ਇੰਨੀ ਪੱਕੀ ਦੋਸਤੀ ਹੈ ਕਿ ਉਹ ਇਕ-ਦੂਜੇ ਤੋਂ ਵੱਖ ਨਹੀਂ ਹੋਣਾ ਚਾਹੁੰਦੀਆਂ। ਇਸ ਲਈ ਉਹਨਾਂ ਨੇ ਜੀਵਨ ਸਾਥੀ ਵੀ ਇੱਕ ਹੀ ਚੁਣ ਲਿਆ। ਇਹ ਦੋਵੇਂ ਸਹੇਲੀਆਂ ਪਾਕਿਸਤਾਨ ਦੇ ਮੁਜ਼ੱਫਰਪੁਰ ਦੀਆਂ ਵਸਨੀਕ ਹਨ। ਇੱਕ ਦਾ ਨਾਮ ਸ਼ਹਿਨਾਜ ਹੈ ਤੇ ਦੂਜੀ ਦਾ ਨਾਮ ਨੂਰ ਹੈ। ਹੁਣ ਇਹ ਵਿਆਹ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਨੂਰ ਨੇ ਸ਼ਹਿਨਾਜ਼ ਦੇ ਪਤੀ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ। ਇਸਦੇ ਪਿੱਛੇ ਦਾ ਮਕਸਦ ਸੀ ਕਿ ਉਹ ਸਹਿਨਾਜ ਦੇ ਨਾਲ ਇੱਕ ਹੀ ਘਰ ‘ਚ ਰਹਿ ਸਕੇ ਤੇ ਉਹਨਾਂ ਦੀਆਂ ਦੂਰੀਆਂ ਖਤਮ ਹੋ ਜਾਣ।ਸ਼ਹਿਨਾਜ ਨੂੰ ਨੂਰ ਦਾ ਪਲਾਨ ਪਸੰਦ ਆ ਗਿਆ ਤੇ ਉਨ੍ਹਾਂ ਨੇ ਪਤੀ ੲਜਾਜ਼ ਨਾਲ ਉਸਨੂੰ ਵਿਆਹ ਕਰਨ ਦੀ ਮਨਜੂਰੀ ਦੇ ਦਿੱਤੀ।
ਇਸ ਤਰ੍ਹਾਂ ਦੋ ਔਰਤਾਂ ਨੇ ਇੱਕ ਹੀ ਸ਼ਖਸ ਨਾਲ ਵਿਆਹ ਕਰ ਲਿਆ।ਸ਼ਹਿਨਾਜ ਦੇ ਦੋ ਬੱਚੇ ਹਨ।ਜਦੋਂ ਕਿ ਨੂਰ ਦਾ ਇੱਕ ਬੱਚਾ ਹੈ।ਇਹ ਪੂਰੀ ਫੈਮਿਲੀ ਇੱਕ ਹੀ ਘਰ ‘ਚ ਨਾਲ ਨਾਲ ਰਹਿੰਦੀ ਹੈ।

ਆਪਸੀ ਤਾਲਮੇਲ ਦੀ ਗੱਲ ‘ਤੇ ਸ਼ਹਿਨਾਜ ਦਾ ਕਹਿਣਾ ਹੈ ਕਿ ਮੇਰੀ ਲੜਾਈ ਏਜ਼ਾਜ਼ ਨਾਲ ਹੋ ਸਕਦੀ ਹੈ ਪਰ ਨੂਰ ਨਾਲ ਕਦੇ ਨਹੀਂ।ਕਿਉਂ ਕਿ ਮੈਂ ਖੁਦ ਨੂਰ ਨੂੰ ਆਪਣੇ ਘਰ ਲੈ ਕੇ ਆਈ।ਦੂਜੇ ਪਾਸੇ ਨੂਰ ਦਾ ਕਹਿਣਾ ਹੈ ਕਿ ਸ਼ਹਿਨਾਜ਼ ਨਾਲ ਉਨ੍ਹਾਂ ਨੂੰ ਕਦੇ ਕੋਈ ਸ਼ਿਕਾਇਤ ਨਹੀਂ ਰਹਿੰਦੀ।ਅਸੀਂ ਤਿੰਨੇ ਹੀ ਆਪਣੀ ਲਾਈਫ ‘ਚ ਖੁਸ਼ ਹਾਂ।ਪਤੀ ਏਜ਼ਾਜ਼ ਵੀ ਦੋਵਾਂ ਪਤਨੀਆਂ ਨਾਲ ਖੁਸ਼ੀ ਖੁਸ਼ੀ ਜੀਵਨ ਬਿਤਾ ਰਿਹਾ ਹੈ।