ਜਲੰਧਰ . ਜ਼ਿਲ੍ਹੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਕੋਰੋਨਾ ਤੋਂ 10,000 ਲੋਕ ਜੰਗ ਜਿੱਤੇ ਚੁੱਕੇ ਹਨ। ਜੁਲਾਈ ਵਿਚ ਠੀਕ ਹੋਣ ਦਾ ਅੰਕੜਾ 476 ਸੀ। ਜਲੰਧਰ ਵਿਚ ਹੁਣ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 1958 ਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ 12484 ਹੈ। ਕੱਲ੍ਹ ਕੋਰੋਨਾ ਨਾਲ 9 ਲੋਕਾਂ ਦੀ ਮੌਤ ਹੋ ਗਈ ਤੇ 166 ਨਵੇਂ ਮਾਮਲੇ ਸਾਹਮਣੇ ਆਏ ਹਨ।
ਦੂਜੀ ਵਾਰ ਕੋਰੋਨਾ ਹੋਣ ਦਾ ਖ਼ਤਰਾ ਕਿੰਨਾ ਕੁ
ਪਹਿਲਾਂ ਲੋਕਾਂ ਵਿਚ ਇਸ ਗੱਲ ਦੀ ਅਫਵਾਹ ਫੈਲੀ ਹੋਈ ਸੀ ਕਿ ਇਕ ਵਾਰ ਕੋਰੋਨਾ ਹੋਣ ਤੋਂ ਬਾਅਦ ਫਿਰ ਨਹੀਂ ਹੁੰਦਾ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ 30 ਦਿਨਾਂ ਤੋਂ ਬਾਅਦ ਹੁੰਦਾ ਵੀ ਦੇਖਿਆ ਗਿਆ ਹੈ। ਕਈ ਡਾਕਟਰਾਂ ਨੂੰ 30 ਦਿਨਾਂ ਬਾਅਦ ਕੋਰੋਨਾ ਸੰਕ੍ਰਮਿਤ ਪਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੋਰੋਨਾ ਮਰੀਜ਼ ਠੀਕ ਹੋਣ ਉਪਰੰਤ ਸਾਵਧਾਨੀਆਂ ਨਹੀਂ ਵਰਤਦਾ ਤਾਂ ਉਸ ਨੂੰ ਦੁਬਾਰਾ ਵੀ ਕੋਰੋਨਾ ਹੋ ਸਕਦਾ ਹੈ।
ਫਿਲਹਾਲ ਮਾਸਕ ਹੀ ਵੈਕਸੀਨ
ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ ਤਾਂ ਮਾਸਕ ਹੀ ਦਵਾਈ ਹੈ। ਉਹਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਪੂਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਭੀੜ ਵਾਲੀ ਜਗ੍ਹਾ ਤੋਂ ਬਚਣਾ ਚਾਹੀਦਾ ਹੈ।