ਟਿਕਰੀ ਬਾਰਡਰ ‘ਤੇ ਮੁੜ ਮਾਹੌਲ ਹੋਇਆ ਤਣਾਅਪੂਰਨ, ਅੱਧੀ ਰਾਤ ਲਾਈ ਸਟੇਜ, ਪੜ੍ਹੋ ਕੀ ਹੋਇਆ ਦੇਰ ਰਾਤ

0
979

ਟਿਕਰੀ ਬਾਰਡਰ (ਦਿੱਲੀ) | ਟਿਕਰੀ ਬਾਰਡਰ ’ਤੇ ਦੇਰ ਰਾਤ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਦਿੱਲੀ ਪੁਲਿਸ ਬੈਰੀਕੇਡਜ਼ ਹਟਾ ਕੇ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ।

ਕਿਸਾਨ ਯੂਨੀਅਨ ਡਕੋਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਦਿਨ ਸਮੇਂ ਦਿੱਲੀ ਪੁਲਿਸ ਨਾਲ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਕੱਲ੍ਹ ਨੂੰ 10 ਵਜੇ ਮੁੜ ਗੱਲਬਾਤ ਹੋਵੇਗੀ ਪਰ ਹੁਣ ਅਚਾਨਕ ਦਿੱਲੀ ਪੁਲਿਸ ਵੱਲੋਂ ਜੇਸੀਬੀ ਲਗਾ ਕੇ ਰਸਤੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਮੌਕੇ ਕਈ ਕਿਸਾਨ ਜੇਸੀਬੀ ਮਸ਼ੀਨਾਂ ਦੇ ਅੱਗੇ ਲੇਟ ਗਏ।

ਬੁਰਜਗਿੱਲ ਦੀ ਅਗਵਾਈ ‘ਚ ਸਟੇਜ ਲਾਈ ਗਈ ਤੇ ਸਰਕਾਰ ਨੂੰ ਵੰਗਾਰਿਆ ਗਿਆ। ਬੁਰਜਗਿੱਲ ਨੇ ਦੱਸਿਆ ਕਿ ਅਸੀਂ 5 ਫੁੱਟ ਰਸਤਾ ਖੋਲ੍ਹਣ ਲਈ ਤਾਂ ਸਹਿਮਤ ਹਾਂ ਪਰ ਸਾਰਾ ਰਸਤਾ ਨਹੀਂ ਖੋਲ੍ਹਿਆ ਜਾ ਸਕਦਾ ਕਿਉਂਕਿ ਵੱਡੇ ਟਰਾਲੇ ਆਉਣ ਨਾਲ ਪਰਸੋਂ ਵਾਂਗ ਵਾਪਰਿਆ ਹਾਦਸਾ ਮੁੜ ਵਾਪਰਨ ਦਾ ਖਦਸ਼ਾ ਹੈ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ‘ਚ ਵਿਚਾਰਿਆ ਜਾਵੇਗਾ ਤੇ ਅਗਲਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਿਆ ਜਾਵੇਗਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ