ਵਾਰਿਸ ਪੰਜਾਬ ਦੇ ਸੰਗਠਨ ਦੇ ਨਵੇਂ ਜਥੇਦਾਰ ਅੰਮ੍ਰਿਤਪਾਲ ਸਿੰਘ ਦੀਆਂ ਸਰਗਰਮੀਆਂ ਸ਼ੱਕੀ, ਖੁਫੀਆ ਏਜੰਸੀਆਂ ਅਲਰਟ

0
450

ਚੰਡੀਗੜ੍ਹ। ਵਾਰਿਸ ਪੰਜਾਬ ਦੇ ਨਵੇਂ ਨਿਯੁਕਤ ਜਥੇਦਾਰ ਅੰਮ੍ਰਿਤਪਾਲ ਸਿੰਘ ਦੀਆਂ ਸਰਗਰਮੀਆਂ ਉਤੇ ਕੇਂਦਰੀ ਖੁਫੀਆ ਏਜੰਸੀਆਂ ਅਲਰਟ ਹੋ ਗਈਆਂ ਹਨ। ਏਜੰਸੀਆਂ ਨੇ ਇਸ ਬਾਰੇ ਵਿਚ ਪੰਜਾਬ ਸਰਕਾਰ ਨੂੰ ਅਲਰਟ ਕਰਕੇ ਅੰਮ੍ਰਿਤਪਾਲ ਸਿੰਘ ਪ੍ਰਤੀ ਸਾਰੀ ਜਾਣਕਾਰੀ ਮੰਗੀ ਹੈ। ਏਜੰਸੀਆਂ ਅੰਮ੍ਰਿਤਪਾਲ ਸਿੰਘ ਦੇ ਭਾਸ਼ਣ ਤੇ ਵਿਚਾਰਧਾਰਾ ਨੂੰ ਨੂੰ ਦੇਸ਼ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਵਾਲਾ ਮੰਨ ਰਹੀਆਂ ਹਨ। ਉਧਰ ਹਿੰਦੂ ਸੰਗਠਾਂ ਨੇ ਵੀ ਅੰਮ੍ਰਿਤਪਾਲ ਸਿੰਘ ਖਿਲਾਖ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਿਸਤਾਨੀ ਅੰਦੋਲਨ ਨੂੰ ਹਵਾ ਦੇ ਰਹੇ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸਰਹੱਦ ਦੇ ਨੇੜੇ-ਤੇੜੇ ਤਾਇਨਾਤ ਸੁਰੱਖਿਆ ਤੇ ਖੁਫੀਆ ਏਜੰਸੀਆਂ ਨੇ ਆਪਣੀਆਂ ਸਰਗਰਮੀ ਵਧਾ ਦਿੱਤੀਆਂ ਹਨ। ਸੂਬਾ ਆਈਬੀ ਤੇ ਕੁਝ ਖੁਫੀਆ ਏਜੰਟਾਂ ਨੇ ਸ਼ਨੀਵਾਰ ਨੂੰ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਦਾ ਵੀ ਦੌਰਾ ਕੀਤਾ। ਕੁਝ ਅਧਿਕਾਰੀ ਪਿੰਡ ਦੇ ਲੋਕਾਂ ਤੇ ਬਜ਼ੁਰਗਾਂ ਨੂੰ ਵੀ ਮਿਲੇ ਤੇ ਜਾਣਕਾਰੀ ਹਾਸਲ ਕੀਤੀ।

ਇਸ ਦੌਰਾਨ ਪਤਾ ਲੱਗਾ ਕਿ 2012 ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਪਰਿਵਾਰ ਸਣੇ ਦੁਬਈ ਚਲਾ ਗਿਆ ਸੀ। ਉਥੇ ਪਰਿਵਾਰ ਨੇ ਟਰਾਂਸਪੋਰਟ ਦਾ ਕੰਮ ਸ਼ੁਰੂ ਕਰ ਦਿੱਤਾ। 2013 ਵਿਚ ਟਰਾਂਸਪੋਰਟ ਦਾ ਕੰਮ ਆਪ ਦੇਖਣ ਲੱਗ ਪਿਆ। ਏਜੰਸੀਆਂ ਇਸੇ ਪਿੰਡ ਦੇ ਅੱਤਵਾਦੀ ਗੁਰਦੀਪ ਸਿੰਘ ਖੇਰਾ ਨਾਲ ਵੀ ਉਨ੍ਹਾਂ ਦੇ ਸਬੰਧਾਂ ਨੂੰ ਖੰਗਾਲ ਰਹੀਆਂ ਹਨ। ਖੇਰਾ ਫਿਲਹਾਲ ਜੇਲ੍ਹ ਵਿਚ ਬੰਦ ਹਨ।

ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਵਿਚ ਸ਼ਾਮਲ ਹੋਏ ਖਾਲਿਸਤਾਨੀ ਸਮਰਥਕ

ਪਿੰਡ ਰੋਡੇ ਵਿਚ ਵੀਰਵਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਵਿਚ ਅਜਿਹੇ ਸੰਗਠਨ ਵੀ ਸ਼ਾਮਲ ਹੋਏ ਜਿਨ੍ਹਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਖਾਲਿਸਤਾਨੀ ਅੱਤਵਾਦੀਆਂ ਨਾਲ ਸਬੰਧ ਰਿਹਾ ਹੈ। ਮੰਚ ਤੋਂ ਵੀ ਖਾਲਿਸਤਾਨੀ ਨਾਅਰੇ ਲਗਾਏ ਗਏ। ਬੱਬਰ ਖਾਲਸਾ, ਮਨਾਹੀ ਵਾਲੇ ਸੰਗਠਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੇ ਪਹਿਲਾਂ ਤੋਂ ਬੈਨ ਰਹੇ ਸੰਗਠਨਾਂ ਦੇ ਪੁਰਾਣੇ ਮੈਂਬਰ ਵੀ ਦਿਸੇ ਸਨ।

ਦੋ ਮਹੀਨੇ ਪਹਿਲਾਂ ਦੁਬਈ ਤੋਂ ਇਕੱਲਾ ਆਇਆ ਸੀ ਪੰਜਾਬ, ਪਰਿਵਾਰ ਦੁਬਈ ਵਿਚ

ਅੰਮ੍ਰਿਤਪਾਲ ਦੋ ਮਹੀਨੇ ਪਹਿਲਾਂ ਦੁਬਈ ਤੋਂ ਇਕੱਲਾ ਹੀ ਪੰਜਾਬ ਆਇਆ ਸੀ। ਏਜੰਸੀਆਂ ਇਸ ਨੂੰ ਲੈ ਕੇ ਵੀ ਅਲਰਟ ਹਨ ਕਿ ਅੰਮ੍ਰਿਤਪਾਲ ਦੇ ਚਾਚਾ, ਤਾਇਆ, ਮਾਤਾ-ਪਿਤਾ ਤੇ ਖੂਨ ਦੇ ਰਿਸ਼ਤੇ ਦਾ ਕੋਈ ਵੀ ਉਨ੍ਹਾਂ ਦੇ ਨਾਲ ਕਿਉਂ ਨਹੀਂ ਆਇਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਕਾਫੀ ਸ਼ਰਮੀਲਾ ਸੀ। ਪੜ੍ਹਾਈ ਵਿਚ ਔਸਤ ਸੀ। ਖਾਲਿਸਤਾਨੀ ਵਿਚਾਰਧਾਰਾ ਦਾ ਪਾਠ ਉਸਨੂੰ ਦੁਬਈ ਵਿਚ ਪੜ੍ਹਾਇਆ ਗਿਆ ਸੀ। ਹੁਣ ਏਜੰਸੀਆਂ ਉਸ ਨੈਟਵਰਕ ਦੀ ਭਾਲ ਕਰ ਰਹੀਆਂ ਹਨ, ਜਿਸਨੇ ਉਸਨੂੰ ਖਾਲਿਸਤਾਨ ਅੰਦੋਲਨ ਚਲਾਉਣ ਦੀ ਟ੍ਰੇਨਿੰਗ ਦਿੱਤੀ।

ਡੀਜੀਪੀ ਬੋਲੇ-ਸਰਗਰਮੀਆਂ ਉਤੇ ਨਜ਼ਰ
ਪੰਜਾਬ ਪੁਲਿਸ ਦੇ ਡੀਜੀਪੀ ਗੌਰਨ ਯਾਦਵ ਦਾ ਕਹਿਣਾ ਹੈ ਕਿ ਸਾਰੀਆਂ ਸਰਗਰਮੀਆਂ ਉਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਜ਼ਰੂਰਤ ਪੈਣ ਉਤੇ ਉਚਿਤ ਕਾਰਵਾਈ ਕੀਤੀ ਜਾਵੇਗੀ।