ਨਵੀਂ ਦਿੱਲੀ | ਦਿੱਲੀ ‘ਚ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਦੋਸ਼ੀ ਸਾਹਿਲ 20 ਸਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਨੂੰ ਸੋਮਵਾਰ ਦੁਪਹਿਰ 3 ਵਜੇ ਬੁਲੰਦ ਸ਼ਹਿਰ ਤੋਂ ਗ੍ਰਿਫਤਾਰ ਕੀਤਾ। ਸਾਹਿਲ ਨੇ ਐਤਵਾਰ ਸ਼ਾਮ ਸ਼ਾਹਬਾਦ ਡੇਅਰੀ ਇਲਾਕੇ ‘ਚ 16 ਸਾਲਾ ਸਾਕਸ਼ੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਸਾਹਿਲ ਨੇ ਚਾਕੂ ਮਾਰਨ ਤੋਂ ਬਾਅਦ ਉਸ ਦੇ ਸਿਰ ‘ਤੇ 6 ਵਾਰ ਪੱਥਰ ਵੀ ਮਾਰਿਆ ਸੀ। ਇਸ ਘਟਨਾ ਦੀ ਵੀਡੀਓ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲਿਸ ਮੁਤਾਬਕ ਦੋਵੇਂ ਰਿਲੇਸ਼ਨਸ਼ਿਪ ‘ਚ ਸਨ ਪਰ ਸ਼ਨੀਵਾਰ ਨੂੰ ਦੋਹਾਂ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਹ CCTV ‘ਚ ਘਟਨਾ ਸਮੇਂ ਕੈਦ ਹੋ ਗਿਆ ਸੀ। ਉਸ ਨੇ 40 ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮਨ ਨਹੀਂ ਭਰਿਆ ਤਾਂ ਸਿਰ ਉਤੇ ਪੱਥਰ ਮਾਰ ਕੇ ਕੁਚਲਿਆ। ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ।
ਦੱਸ ਦਈਏ ਕਿ ਸਨਕੀ ਆਸ਼ਿਕ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸੀਸੀਟੀਵੀ ਵਿਚ ਰੂਹ ਕੰਬਾਊ ਤਸਵੀਰਾਂ ਕੈਦ ਹੋ ਗਈਆਂ ਹਨ। ਸ਼ਾਹਬਾਦ ਡੇਅਰੀ ਦੇ ਬੀ-ਬਲਾਕ ਦੀ ਭਾਵਨਾ ਨੇ ਦੱਸਿਆ ਕਿ ਉਹ ਸਾਕਸ਼ੀ ਨਾਲ ਜਨਮ ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਜਾ ਰਹੀ ਸੀ। ਉਦੋਂ ਇਕ ਨੌਜਵਾਨ ਆਇਆ ਅਤੇ ਸਾਕਸ਼ੀ ਨਾਲ ਗੱਲ ਕਰਨ ਲੱਗਿਆ।