30 ਲੱਖ ਦੀ ਫਿਰੌਤੀ ਲਈ ਕਤਲ ਕਰਨ ਵਾਲੇ ਅਰੋਪੀ ਨੇ 9 ਮਹੀਨੇ ਪਹਿਲਾਂ ਵੀ ਕੀਤਾ ਸੀ ਕਤਲ, ਹੁਣ ਮਿਲਿਆ ਕੰਕਾਲ

0
2287

ਸ੍ਰੀ ਮੁਕਤਸਰ ਸਾਹਿਬ | 9 ਮਹੀਨੇ ਪਹਿਲਾਂ ਅਗਵਾ ਕੀਤੇ ਨੌਜਵਾਨ ਦਾ ਕੰਕਾਲ ਡਰੇਨ ‘ਚੋਂ ਮਿਲਿਆ ਹੈ। 19 ਮਾਰਚ 2022 ਨੂੰ ਅਗਵਾ ਹੋਇਆ ਸੀ ਨਿਰਮਲ ਸਿੰਘ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਉਰਫ ਜੋਤੀ ਹੀ ਸੀ ਜੋ ਨਿਰਮਲ ਸਿੰਘ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਜੋਤੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਪਰ ਅਜੇ ਤੱਕ ਪੁਲਸ ਨੇ ਉਸ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਕੀਤਾ। ਪਰਿਵਾਰਕ ਮੈਂਬਰਾਂ ਅਨੁਸਾਰ ਨਿਰਮਲ ਸਿੰਘ ਦੀ ਨਵਜੋਤ ਸਿੰਘ ਉਰਫ ਜੋਤੀ ਨਾਲ ਅਕਸਰ ਗੱਲਬਾਤ ਹੁੰਦੀ ਸੀ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

ਆਈ.ਜੀ ਫਰੀਦਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ ਨੇ ਐਸ.ਐਸ.ਪੀ ਦਫਤਰ ਸ੍ਰੀ ਮੁਕਤਸਰ ਸਾਹਿਬ, ਪਿੰਡ ਗੁੱਡੀ ਸੰਘਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਕ ਹੋਰ ਖੁਲਾਸਾ ਕੀਤਾ ਹੈ। ਥਾਣਾ ਕੋਟ ਭਾਈ ਅਧੀਨ ਪੈਂਦੇ ਪਿੰਡ ਕਚਹਿਰੀ ਭਾਈ ਵਿਖੇ ਮ੍ਰਿਤਕ ਹਰਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਚਹਿਰੀ ਭਾਈ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਮੁੱਖ ਮੁਲਜ਼ਮ ਨਵਜੋਤ ਸਿੰਘ ਉਰਫ਼ ਜੋਤੀ ਦੁਬਈ ਤੋਂ ਆਪਣੇ ਘਰ ਜਾ ਰਿਹਾ ਸੀ। ਲਖਨਊ ਦੇ ਯੂ.ਪੀ.ਵਿਚ ਦੇ ਰਸਤੇ ਵਾਪਸ ਪੰਜਾਬ ਆ ਰਿਹਾ ਸੀ ਤਾਂ ਥਾਣਾ ਕੋਟਭਾਈ ਦੀ ਪੁਲਸ ਨੇ ਭਰਾ ਨਵਜੋਤ ਸਿੰਘ ਉਰਫ ਜੋਤੀ ਨੂੰ ਲਖਨਊ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਅਤੇ ਗੀਤੂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰ ਕੇ ਥਾਣਾ ਕੋਟਭਾਈ ਦੀ ਪੁਲਸ ਨੇ 26 ਦਸੰਬਰ ਤੱਕ ਰਿਮਾਂਡ ਹਾਸਲ ਕੀਤਾ।

ਪੁਲਿਸ ਵੱਲੋਂ ਨਵਜੋਤ ਸਿੰਘ ਉਰਫ਼ ਜੋਤੀ ਦਾ 10 ਦਿਨ ਦਾ ਰਿਮਾਂਡ ਮਾਣਯੋਗ ਅਦਾਲਤ ਤੋਂ ਮੰਗਿਆ ਗਿਆ ਸੀ, ਜਿਸ ਦੇ ਚੱਲਦਿਆਂ ਮਾਣਯੋਗ ਅਦਾਲਤ ਨੇ ਨਵਜੋਤ ਸਿੰਘ ਉਰਫ਼ ਜੋਤੀ ਦਾ 8 ਦਿਨ ਦਾ ਪੁਲਿਸ ਰਿਮਾਂਡ ਦੇ ਕੇ ਥਾਣਾ ਕੋਟ ਭਾਈ ਦੇ ਪੁਲਿਸ ਹਵਾਲੇ ਕਰ ਦਿੱਤਾ ਹੈ, ਜਿਸ ਨਾਲ ਇਕ ਨਵਾਂ ਮੋੜ ਆ ਗਿਆ ਹੈ। ਹਰਮਨਦੀਪ ਸਿੰਘ ਕਤਲ ਕਾਂਡ, ਜਿਸ ਵਿਚ ਮੁੱਖ ਮੁਲਜ਼ਮ ਨਵਜੋਤ ਸਿੰਘ ਉਰਫ਼ ਜੋਤੀ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪੰਜ ਸਾਥੀਆਂ ਨੇ ਪੁਲੀਸ ਨੂੰ ਦੱਸਿਆ ਕਿ ਕਰੀਬ 9 ਮਹੀਨੇ ਪਹਿਲਾਂ ਵੀ ਪਿੰਡ ਗੁੱਡੀ ਸੰਘਰ ਦੇ ਨੌਜਵਾਨ ਦਾ ਉਨ੍ਹਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਨਿਰਮਲ ਸਿੰਘ ਦਾ ਕਤਲ ਵੀ ਕੀਤਾ ਸੀ।

ਨਿਰਮਲ ਸਿੰਘ ਦੀ ਲਾਸ਼ ਨੂੰ ਪਿੰਡ ਗੁਲਾੜ ਨੇੜਿਓਂ ਲੰਘਦੇ ਚੰਦਭਾਨ ਡੇਰੇ ‘ਚ ਦੱਬ ਦਿੱਤਾ ਸੀ, ਜਿਸ ਨੂੰ ਨਵਜੋਤ ਸਿੰਘ ਉਰਫ਼ ਜੋਤੀ ਨੇ ਪੁਲਿਸ ਪੁੱਛਗਿੱਛ ‘ਚ ਕਬੂਲ ਕਰ ਲਿਆ ਹੈ ਅਤੇ ਦੇਰ ਸ਼ਾਮ ਪੁਲਿਸ ਥਾਣਾ ਕੋਟਭਾਈ ਨੇ ਨਵਜੋਤ ਦੇ ਕਹਿਣ ‘ਤੇ ਡੀ.ਐਸ.ਪੀ ਗਿੱਦੜਬਾਹਾ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ‘ਚ ਡੀ.ਐਸ.ਪੀ. ਨੇ ਨਿਰਮਲ ਸਿੰਘ ਦੀ ਮ੍ਰਿਤਕ ਦੇਹ, ਜੋ ਕਿ ਪਿੰਜਰ ਦਾ ਰੂਪ ਧਾਰਨ ਕਰ ਚੁੱਕੀ ਹੈ, ਬਰਾਮਦ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੀ ਹੈ ਅਤੇ ਕਤਲ ਸਮੇਂ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।